ਬਾਬਾ ਜੋਧ ਜੀ ਮਾਤਾ ਸਤੀ ਜੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਵਿਖੇ ਦਾਦਰਾ ਗੋਤਰ ਜਠੇਰਿਆਂ ਦਾ ਸ਼ਰਾਧ ਮੇਲਾ 30 ਨੂੰ ਪ੍ਰਬੰਧਕਾਂ ਨੇ ਕੀਤੀ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ

ਬਾਬਾ ਜੋਧ ਜੀ ਮਾਤਾ ਸਤੀ ਜੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਵਿਖੇ ਦਾਦਰਾ ਗੋਤਰ ਜਠੇਰਿਆਂ ਦਾ ਸ਼ਰਾਧ ਮੇਲਾ 30 ਨੂੰ

ਪ੍ਰਬੰਧਕਾਂ ਨੇ ਕੀਤੀ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਬਾਬਾ ਜੋਧ ਜੀ ਮਾਤਾ ਸਤੀ ਜੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵਿਖੇ ਦਾਦਰਾ ਗੋਤਰ ਜਠੇਰਿਆਂ ਦਾ ਸਲਾਨਾ ਸ਼ਰਾਧ ਮੇਲਾ 30 ਸਤੰਬਰ ਦਿਨ ਸ਼ਨੀਵਾਰ ਨੂੰ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਦਾਦਰਾ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ‘ਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਦੂਸਰੇ ਸ਼ਰਾਧ ਮੌਕੇ ਸਵੇਰੇ 10 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਪਿਤਰਾਂ ਦੀ ਪੂਜਾ ਅਤੇ ਸਮੁੂਹ ਦਾਦਰਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਇਲਾਕੇ ਦੇ ਨਾਮਵਰ ਗਾਇਕ ਧਾਰਮਿਕ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਚਾਹ ਪਕੌੜੇ ਤੇ ਗੁਰੂ ਘਰ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜਿਹਨਾਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਉਹ ਬੈਂਡ ਬਾਜੇ ਨਾਲ ਦਰਬਾਰ ਵਿਖੇ ਸ਼ੁਕਰਾਨਾ ਕਰਨ ਆਉਂਦੇ ਹਨ। ਉਹਨਾਂ ਸਮੂਹ ਦਾਦਰਾ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਜਠੇਰੇ ਸ਼ਰਾਧ ਮੇਲੇ ਵਿਚ ਪਹੁੰਚ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਰੂਪ ਲਾਲ ਦਾਦਰ, ਸਰਪੰਚ ਬੀਬੀ ਸੁਰਜੀਤ ਕੌਰ, ਗੁਰਮੀਤ ਰਾਮ, ਠੇਕੇਦਾਰ ਸੋਹਨ ਲਾਲ ਕੁਤਬੇਵਾਲ, ਸੁਰਿੰਦਰ ਪਾਲ ਛਿੰਦਾ ਫਗਵਾੜਾ, ਸਿੱਧੂ ਹਲਵਾਈ, ਹੰਸਰਾਜ, ਬਲਵਿੰਦਰ ਕੁਮਾਰ, ਉਂਕਾਰ, ਗੁਰਮੀਤ ਲਾਲ, ਲਾਡੀ, ਓਮ ਪ੍ਰਕਾਸ਼, ਜਗਦੀਸ਼ ਲਾਲ, ਵਿਜੇ ਕੁਮਾਰ ਆਦਿ ਹਾਜਰ ਸਨ

69 Views