ਆਸ਼ਾ ਵਰਕਰ ਅਤੇ ਫੈਸੀਲਿਟੇਟਰ ਨਿਰੋਲ ਯੂਨੀਅਨ ਪੰਜਾਬ ਦੀ ਕਾਰਜਕਾਰਣੀ ਦਾ ਹੋਇਆ ਐਲਾਨ

ਆਸ਼ਾ ਵਰਕਰ ਅਤੇ ਫੈਸੀਲਿਟੇਟਰ ਨਿਰੋਲ ਯੂਨੀਅਨ ਪੰਜਾਬ ਦੀ ਕਾਰਜਕਾਰਣੀ ਦਾ ਹੋਇਆ ਐਲਾਨ

ਪੁਸ਼ਪਿੰਦਰ ਕੌਰ ਅਠੌਲੀ ਨੂੰ ਮਿਲੀ ਬਲਾਕ ਪਾਂਛਟਾ ਪ੍ਰਧਾਨ ਦੀ ਜਿੰਮੇਵਾਰੀ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਆਸ਼ਾ ਵਰਕਰ ਅਤੇ ਫੈਸੀਲਿਟੇਟਰ ਨਿਰੋਲ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਸੀ.ਐਚ.ਸੀ. ਪਾਂਛਟਾ ਵਿਖੇ ਹੋਈ। ਜਿਸ ਵਿਚ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਬ ਸੰਮਤੀ ਨਾਲ ਬਲਾਕ ਪਾਂਛਟਾ ਤਹਿਸੀਲ ਫਗਵਾੜਾ ਦੀ ਕਾਰਜਕਾਰਣੀ ਦਾ ਐਲਾਨ ਕੀਤਾ ਗਿਆ। ਜਿਹਨਾਂ ਵਿਚ ਬਲਵਿੰਦਰ ਕੌਰ ਨੂੰ ਚੇਅਰਪਰਸਨ, ਪੁਸ਼ਪਿੰਦਰ ਕੌਰ ਅਠੌਲੀ ਨੂੰ ਪ੍ਰਧਾਨ, ਕਮਲਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਪੂਜਾ ਨੂੰ ਮੀਤ ਪ੍ਰਧਾਨ, ਮੀਨਾ ਰਾਣੀ ਭੁੱਲਾਰਾਈ ਨੂੰ ਜਨਰਲ ਸਕੱਤਰ, ਊਸ਼ਾ ਰਾਣੀ ਨੂੰ ਕੈਸ਼ੀਅਰ, ਦਵਿੰਦਰ ਕੌਰ ਨੂੰ ਵਿੱਤ ਸਕੱਤਰ, ਸੁਰਿੰਦਰ ਪਾਲ ਕੌਰ ਨੂੰ ਸਟੇਜ ਸਕੱਤਰ, ਗੀਤਾ ਨੂੰ ਇਕੱਠ ਸਕੱਤਰ, ਰਾਜ ਰਾਣੀ ਨੂੰ ਪ੍ਰੈਸ ਸਕੱਤਰ ਐਲਾਨਿਆ ਗਿਆ ਹੈ। ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਨਵੀਂ ਚੁਣੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮੂਹ ਮੈਂਬਰਾਂ ਨੇ ਨਵੀਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ। ਨਵ ਨਿਯੁਕਤ ਪ੍ਰਧਾਨ ਪੁਸ਼ਪਿੰਦਰ ਕੌਰ ਅਠੌਲੀ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਯੂਨੀਅਨ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹੱਕੀ ਮੰਗਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਲੋੜ ਪੈਣ ਤੇ ਸੰਘਰਸ਼ ਦਾ ਰਸਤਾ ਵੀ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਜਸਪ੍ਰੀਤ ਕੌਰ, ਰਾਜਵੀਰ ਕੌਰ, ਮਹਿੰਦਰ ਕੌਰ, ਸੁਨੀਤਾ ਰਾਣੀ, ਕੁਲਵੰਤ ਕੌਰ, ਰੇਖਾ ਰਾਣੀ, ਰਸ਼ਪਾਲ ਕੌਰ, ਅਨੀਤਾ ਰਾਣੀ, ਰਜਨੀ, ਕਿਰਨਪ੍ਰੀਤ ਕੌਰ, ਵੀਨਾ ਦਰਵੇਸ਼ ਪਿੰਡ, ਸ਼ਾਰਦਾ ਦੇਵੀ, ਰਜਵੰਤ ਕੌਰ, ਜਗਦੀਸ਼ ਕੌਰ, ਸੰਗੀਤਾ, ਪਰਮਜੀਤ ਕੌਰ, ਰੇਖਾ ਰਾਣੀ, ਕੁਲਦੀਪ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਕਾਂਤਾ ਰਾਣੀ, ਸਰਬਜੀਤ ਕੌਰ, ਸਤਵਿੰਦਰ ਕੌਰ, ਕਮਲੇਸ਼ ਰਾਣੀ, ਸੁਰਜੀਤ ਕੌਰ, ਜਸਵੀਰ ਕੌਰ, ਊਸ਼ਾ ਰਾਣੀ, ਬਖਸ਼ੋ, ਮਨਦੀਪ ਕੌਰ, ਸਤਿਆ, ਮੀਨਾ ਕੁਮਾਰੀ ਆਦਿ ਹਾਜਰ ਸਨ

47 Views