177ਵੇਂ ਮਾਸਿਕ ਸਮਾਗਮ ‘ਚ 60 ਔਰਤਾਂ ਨੂੰ ਵੰਡਿਆ ਇੱਕ ਮਹੀਨੇ ਦਾ ਰਾਸ਼ਨ
177ਵੇਂ ਮਾਸਿਕ ਸਮਾਗਮ ‘ਚ 60 ਔਰਤਾਂ ਨੂੰ ਵੰਡਿਆ ਇੱਕ ਮਹੀਨੇ ਦਾ ਰਾਸ਼ਨ
ਐਨ.ਆਰ.ਆਈ. ਸੁਖਵਿੰਦਰ ਕੌਰ ਭੰਮਰਾ ਨੇ ਕਰਵਾਈ ਸ਼ੁਰੂਆਤ
ਫਗਵਾੜਾ (ਡਾ ਰਮਨ /ਕਸਤੂਰੀ ਲਾਲ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 177ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਐਨ.ਆਰ.ਆਈ. ਸੁਖਵਿੰਦਰ ਕੌਰ ਭੰਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਕਰ ਕਮਲਾਂ ਨਾਲ 60 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਮਾਜ ਸੇਵੀ ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਜਿੰਦਰ ਸਿੰਘ ਕੋਛੜ (ਖੰਡ ਵਾਲੇ), ਵਿਸ਼ਵਾ ਮਿੱਤਰ ਸ਼ਰਮਾ, ਰਾਜੀਵ ਕੁਮਰਾ, ਐਨ.ਆਰ.ਆਈ. ਸਤਪਾਲ ਵਰਮਾ, ਹਰਸ਼ ਵੀਰਜੀ ਛਾਬੜਾ, ਸੋਨੀ ਦੁੱਗਲ ਆਦਿ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰਮੇਸ਼ ਗਾਬਾ, ਵਿਸ਼ਵਾਮਿੱਤਰ ਸ਼ਰਮਾ, ਐੱਸ.ਸੀ. ਚਾਵਲਾ, ਰੂਪ ਲਾਲ, ਤਾਰਾ ਚੰਦ ਚੁੰਬਰ ਆਦਿ ਹਾਜ਼ਰ ਸਨ

