ਆਯੂਸ਼ਮਾਨ ਭਵ ਮੁਹਿੰਮ ਸੰਬੰਧੀ ਸਿਹਤ ਕਾਮਿਆਂ ਨੂੰ ਕੀਤਾ ਜਾਗਰੂਕ

ਆਯੂਸ਼ਮਾਨ ਭਵ ਮੁਹਿੰਮ ਸੰਬੰਧੀ ਸਿਹਤ ਕਾਮਿਆਂ ਨੂੰ ਕੀਤਾ ਜਾਗਰੂਕ

ਫਗਵਾੜਾ ( ਡਾ ਰਮਨ ) ਸਿਵਲ ਹਸਪਤਾਲ ਫਗਵਾੜਾ ਵਿਖੇ ਆਯੂਸ਼ਮਾਨ ਭਵ ਪ੍ਰੋਗਰਾਮ ਦੇ ਮੱਦੇਨਜ਼ਰ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ੲੇ ਐਨ ਐਮ , ਆਸ਼ਾ ਵਰਕਰ ਨੂੰ ਲਾਭਪਾਤਰੀ ਨੂੰ ਕਵਰ ਕਰਨ ਲਈ ਨਵੇਂ ਕਾਰਡ ਬਣਾਉਣ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਸਾਫ ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਅਭਿਆਨ ਵੀ ਸਿਹਤ ਸੰਸਥਾਵਾਂ ਵਿਖੇ ਚਲਾਏ ਜਾਣਗੇ ਆਯੂਸ਼ਮਾਨ ਭਵ ਮੁਹਿੰਮ ਸੰਬੰਧੀ ਟ੍ਰੇਨਿੰਗ ਦਿੰਦੇ ਹੋਏ ਡਾ ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ ਅਤੇ ਮੌਜੂਦ ਸਿਹਤ ਕਰਮਚਾਰੀ ਸਿਹਤ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਬੀਤੇ ਦਿਨੀਂ ਆਯੂਸ਼ਮਾਨ ਭਵ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਜਿਸ ਤਹਿਤ 17 ਸਤੰਬਰ ਤੋਂ 2 2 ਅਕਤੂਬਰ ਤੱਕ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਇਸ ਆਯੂਸ਼ਮਾਨ ਸਕੀਮ ਤਹਿਤ ਉੱਚ ਜੋਖਮ ਵਾਲੇ ਮਰੀਜ਼ਾਂ ਦਾ ਵਿਸ਼ੇਸ਼ ਚੈਕਅੱਪ ਕੀਤਾ ਜਾਵੇਗਾ ੲਿਸ ਮੌਕੇ ਕੁਲਵਿੰਦਰ ਕੌਰ , ਸੰਦੀਪ , ਸ਼ਸ਼ੀ , ਗੁਰਵਿੰਦਰ ਕੌਰ ਸਟਾਫ ਨਰਸ , ਰੀਨਾ , ਆਸ਼ਾ , ਸੁਦੇਸ਼ , ਰਣਜੀਤ , ਸੰਦੀਪ ਰਾਣੀ , ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ

54 Views