ਪਿੰਡ ਰਸੂਲਪੁਰ ਕਲਾਂ ਚ ਮਾਂ ਭਗਵਤੀ ਜੀ ਦਾ 23 ਵਾਂ ਸਲਾਨਾ ਜਾਗਰਣ ਕਰਵਾਇਆ
ਪਿੰਡ ਰਸੂਲਪੁਰ ਕਲਾਂ ਚ ਮਾਂ ਭਗਵਤੀ ਜੀ ਦਾ 23 ਵਾਂ ਸਲਾਨਾ ਜਾਗਰਣ ਕਰਵਾਇਆ
ਪ੍ਰਸਿੱਧ ਗਾਇਕ ਮਨੀ ਲਾਡਲਾ ਸੰਦਲੀ ਸਿੱਧੂ ਤੇ ਗੁਰਵੀਰ ਤੇਜ਼ੀ ਨੇ ਸਾਰੀ ਰਾਤ ਮਾਂ ਭਗਵਤੀ ਦੀ ਮਹਿਮਾਂ ਦਾ ਗੁਣਗਾਨ ਕੀਤਾ
ਕਾਲਾ ਸੰਘਿਆਂ 16 ਸਤੰਬਰ (ਮਨਜੀਤ ਮਾਨ) ਪਿੰਡ ਰਸੂਲਪੁਰ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਮਾਂ ਭਗਵਤੀ ਜੀ ਦਾ ਸਲਾਨਾ ਮੇਲਾ 23 ਵਾਂ ਸਲਾਨਾ ਜਾਗਰਣ ਮਾਤਾ ਚਿੰਤਪੁਰਨੀ ਜਾਗਰਣ ਕਮੇਟੀ ਵੱਲੋਂ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਮਾਂ ਭਗਵਤੀ ਜੀ ਦੀ ਪਵਿੱਤਰ ਜੋਤ ਮਾਂ ਚਿੰਤਪੁਰਨੀ ਦੇ ਮੰਦਿਰ ਤੋਂ ਲਿਆਂਦੀ ਗਈ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਮਨੀ ਲਾਡਲਾ,ਸੰਦਲੀ ਸਿੱਧੂ ਤੇ ਗੁਰਵੀਰ ਤੇਜ਼ੀ ਨੇ ਸਾਰੀ ਰਾਤ ਮਾਂ ਭਗਵਤੀ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਮਾਂ ਭਗਵਤੀ ਜੀ ਦੀ ਤਾਰਾਂ ਰਾਣੀ ਦੀ ਕਥਾ ਸਰਬਜੀਤ ਘਾਰੂ ਤੇ ਅਮਰਜੀਤ ਘਾਰੂ ਸ਼ੇਖੂ ਪੁਰ ਵਾਲਿਆ ਨੇ ਕੀਤੀ ਇਸ ਮੌਕੇ ਜਾਗਰਣ ਕਮੇਟੀ ਵੱਲੋਂ ਮਾਂ ਭਗਵਤੀ ਜੀ ਦੇ ਭਵਨ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ, ਵਾਇਸ ਪ੍ਰਧਾਨ ਹੰਸ ਰਾਜ ਤੇਜ਼ੀ, ਪੰਮਾ ਸਿੱਧੂ, ਇੰਦਰਜੀਤ ਸਿੰਘ ਸਿੱਧੂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

