ਸੇਵਾ ਮੁਕਤ ਪ੍ਰਿੰ. ਸ਼੍ਰੀ ਗਿਰਧਾਰੀ ਲਾਲ ਜੀ ਵਲੋਂ ਪਚਰੰਗਾ ਸਕੂਲ ਨੂੰ ਪ੍ਰਿੰਟਰ ਦਾਨ l*


ਭੋਗਪੁਰ (ਪਰਮਜੀਤ ਪਚਰੰਗਾ )ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਚਰੰਗਾ ਜ਼ਿਲ੍ਹਾ ਜਲੰਧਰ ਵਿਖੇ ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀ ਗਿਰਧਾਰੀ ਲਾਲ ਜੀ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ ਗਿਆ l ਇਸ ਮੌਕੇ ਸ਼੍ਰੀ ਗਿਰਧਾਰੀ ਲਾਲ ਜੀ ਵਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ lਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸ਼੍ਰੀ ਗਿਰਧਾਰੀ ਲਾਲ ਜੀ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ l ਇਸ ਮੌਕੇ ‘ਤੇ ਸਕੂਲ ਇੰਚਾਰਜ ਸ਼੍ਰੀਮਤੀ ਮਨਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਵਲੋਂ ਸ਼੍ਰੀ ਗਿਰਧਾਰੀ ਲਾਲ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਧੰਨਵਾਦ ਕੀਤਾl

200 Views