ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਂਅ ਤੇ ਦੋ ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਕਾਬੂ

ਨਕੋਦਰ 31ਅਗਸਤ(ਮਨਜੀਤ ਮਾਨ) ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਇੱਕ ਵਿਅਕਤੀ ਵੱਲੋ ਇੱਕ ਨੌਜਵਾਨ ਨੂੰ ਪੁਲਿਸ ਵਿਭਾਗ ਵਿੱਚ ਕਾਸਟੇਬਲ ਭਰਤੀ ਕਰਵਾਉਣ ਦੇ ਨਾਂਅ ਉੱਪਰ ਦੋ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਚੌਂਕੀ ਉੱਗੀ ਦੇ ਇੰਚਾਰਜ ਐਸ ਆਈ ਪ੍ਰਦੀਪ ਕੁਮਾਰ ਦੇਵਗਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਖਣ ਰਾਮ ਪੁੱਤਰ ਜਗਨਨਾਥ ਵਾਸੀ ਪਿੰਡ ਉੱਗੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਮਨਰਾਜ ਰਾਏ ਪੁੱਤਰ ਬਲਵੰਤ ਰਾਏ ਵਾਸੀ ਪਿੰਡ ਵਿਰਕ ਥਾਣਾ (ਗੁਰਾਇਆ) ਨੇ ਮੇਰੇ ਪੁੱਤਰ ਦਵਿੰਦਰ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਭਰਤੀ ਕਰਵਾਉਣ ਦੇ ਨਾਂ ਉੱਪਰ ਮੇਰੇ ਕੋਲੋਂ ਦੋ ਲੱਖ ਰੁਪਏ ਲੈ ਲਏ ਪਰ ਉਸ ਨੇ ਦਵਿੰਦਰ ਸਿੰਘ ਨੂੰ ਪੁਲਿਸ ਵਿੱਚ ਭਰਤੀ ਨਹੀ ਕਰਵਾਇਆ ਮੇਰੇ ਨਾਲ ਦੋ ਲੱਖ ਰੁਪਏ ਦੀ ਠੱਗੀ ਮਾਰਨ ਕੇ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਪਾਰਟੀ ਨੇ ਜਲੰਧਰ ਦੀ ਇੱਕ ਕਲੋਨੀ ਵਿੱਚੋ ਗ੍ਰਿਫਤਾਰ ਕਰ ਲਿਆ ਇਸ ਦੇ ਬਾਕੀਆ ਸਾਥੀਆ ਦੀ ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਥਿਤ ਤੌਰ ਤੇ ਦੋਸ਼ੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਨਕੋਦਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

 

108 Views