ਪਿੰਡ ਚੂਹੜ ਚ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪੰਚਾਇਤ ਘਰ ਦੀ ਇਮਾਰਤ ਦਾ ਉਦਘਾਟਨ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਨੇ ਆਪਣੇ ਕਰ ਕਮਲਾਂ ਨਾਲ ਕੀਤੀ

ਦਸ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਦੀ ਫਿਰਨੀ ਵਿੱਚ ਇੰਟਰਲਾਕ ਟਾਇਲਾ ਲਗਾਉਣ ਦੇ ਕੰਮਾਂ ਦੀ ਕੀਤੀ ਸ਼ੁਰੂਆਤ

ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ –ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ

ਕਾਲਾ ਸੰਘਿਆਂ 29 ਅਗਸਤ (ਮਨਜੀਤ ਮਾਨ) ਪਿੰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਤੇ ਪਿੰਡਾਂ ਵਿੱਚ ਪੰਚਾਇਤਾ ਨੂੰ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਇਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਪਿੰਡ ਚੂਹੜ ਜ਼ਿਲ੍ਹਾ ਜਲੰਧਰ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪੰਚਾਇਤ ਘਰ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਕਹੇ ਇਸ ਮੌਕੇ ਮੈਡਮ ਇੰਦਰਜੀਤ ਕੌਰ ਮਾਨ ਨੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਦੀ ਫਿਰਨੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਤੇ ਮੈਡਮ ਮਾਨ ਨੇ ਹੋਰ ਪਿੰਡ ਦੇ ਅਧੂਰੇ ਪਏ ਵਿਕਾਸ ਦੇ ਕਾਰਜਾਂ ਨੂੰ ਅੱਗੇ ਤੋਰਨ ਲਈ 21 ਲੱਖ ਰੁਪਏ ਦੀ ਗ੍ਰਾਂਟ ਹੋਰ ਦੇਣ ਦਾ ਐਲਾਨ ਕੀਤਾ ਮੈਡਮ ਮਾਨ ਨੇ ਹੋਰ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਪੰਜਾਬ ਸੂਬੇ ਨੂੰ ਇੱਕ ਨਕਸ਼ੇ ਕਦਮਾਂ ਤੇ ਲੈ ਕੇ ਆਵੇਗੀ ਤੇ ਪੰਜਾਬ ਸੂਬਾ ਇੱਕ ਨਕਸ਼ੇ ਵਜੋਂ ਉਭਰਕੇ ਸਾਹਮਣੇ ਆਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚਾਇਤੀ ਰਾਜ ਦੇ ਐਕਸੀਅਨ ਪਰਮਜੀਤ ਸਿੰਘ,ਐਸ ਡੀ ਓ ਲਖਵਿੰਦਰ ਸਿੰਘ,ਸ੍ਰ ਹਰਦੇਵ ਸਿੰਘ ਔਜਲਾ,ਭੂਵਨੇਸ਼ ਕੰਡਾ ਮੈਬਰ ਬਲਾਕ ਸੰਮਤੀ, ਜਤਿੰਦਰ ਟਾਹਲੀ , ਸਰਪੰਚ ਰਜਨੀਸ਼ ਗੋਤਮ, ਰਮਨਦੀਪ ਮੈਬਰ ਪੰਚਾਇਤ, ਰਮਨਦੀਪ ਕੌਰ ਮੈਂਬਰ ਪੰਚਾਇਤ,ਸੀਮਾ ਸ਼ਰਮਾ ਮੈਬਰ ਪੰਚਾਇਤ, ਨਰਿੰਦਰ ਸ਼ਰਮਾ, ਵਿਜੇ ਕੁਮਾਰ, ਬਲਵੀਰ ਸਿੰਘ ਕੰਗ ਸਰਪੰਚ ਕੰਗ ਸਾਹਿਬ ਰਾਏ,ਮਨੀ ਸਿੰਘ, ਬਾਬਾ ਜੈਪਾਲ ਸਾਬਕਾ ਸਰਪੰਚ ਪਿੰਡ ਚੂਹੜ, ਪ੍ਰਦੀਪ ਕੁਮਾਰ ਬਿੱਟੂ, ਗੁਰਜੰਟ ਸਿੰਘ ਗਿੱਲ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ।

339 Views