ਹਨੂੰਮਤ ਸਕੂਲ ਵਿੱਚ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਗਣਿਤ ਇੱਕ ਬਹੁਤ ਵਿਸ਼ਾਲ ਵਿਸ਼ਾ ਹੈ ਕਈ ਲੋਕ ਗਣਿਤ ਨੂੰ ਹਊਆ ਮੰਨਦੇ ਹਨ ਬਚਪਨ ਤੋਂ ਹੀ ਉਸ ਬਾਰੇ ਡਰ ਦਾ ਮਾਹੌਲ ਬਣ ਜਾਂਦਾ ਹੈ ਇਹੀ ਕਾਰਨ ਹੈ ਕਿ ਬੱਚੇ ਇਸ ਤੋਂ ਦੂਰ ਭੱਜਣ ਲੱਗਦੇ ਹਨ ਕੁਝ ਲੋਕ ਗਣਿਤ ਦਾ ਜ਼ਿਕਰ ਸੁਣ ਕੇ ਹੀ ਕੰਬਣ ਲੱਗ ਜਾਂਦੇ ਹਨ ਅਜਿਹੇ ਲੋਕਾਂ ਲਈ ਗਣਿਤ ‘ਮੈਥੇਮੈਟਿਕਸ ਫੋਬੀਆ’ (ਗਣਿਤ ਦਾ ਡਰ) ਤੋਂ ਘੱਟ ਨਹੀਂ ਹੈ। ਜੇਕਰ ਬੱਚਿਆਂ ਨੂੰ ਆਪਣੇ ਸ਼ੁਰੂਆਤੀ ਗਿਆਨ ਨਾਲ ਆਪਣੇ ਆਲੇ-ਦੁਆਲੇ ਮਿਲੀਆਂ ਵਸਤੂਆਂ, ਤਸਵੀਰਾਂ ਆਦਿ ਰਾਹੀਂ ਜੋੜ ਕੇ ਦਿਲਚਸਪ ਤਰੀਕੇ ਨਾਲ ਗਣਿਤ ਦਾ ਅਭਿਆਸ ਕਰਵਾਇਆ ਜਾਵੇ ਤਾਂ ਉਹ ਨਾ ਸਿਰਫ਼ ਇਸ ਨੂੰ ਆਸਾਨੀ ਨਾਲ ਸਵੀਕਾਰ ਕਰਨਗੇ, ਸਗੋਂ ਉਹ ਇਸ ਦੇ ਡਰ ਤੋਂ ਵੀ ਪੂਰੀ ਤਰ੍ਹਾਂ ਮੁਕਤ ਹੋ ਜਾਣਗੇ ਇਸ ਵਿਸ਼ੇ ਨੂੰ ਸਮਝਣ ਲਈ ਅੱਜ ਸ਼੍ਰੀ ਹਨੂੰਮਤ ਇੰਟਰਨੈਸ਼ਨਲ ਸਕੂਲ ਵਿਖੇ ਬੀ. ਕੇ ਸਿੰਘ (ਲੇਖਕ ਅਤੇ ਰਿਸੋਰਸ ਪਰਸਨ) ਨੇ ਅੱਜ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਬੀ. ਕੇ . ਸਿੰਘ ਪਹਿਲਾਂ ਵੀ ਰਿਸੋਰਸ ਪਰਸਨ ਵਜੋਂ ਕਈ ਵਰਕਸ਼ਾਪਾਂ ਦਾ ਆਯੋਜਨ ਕਰ ਚੁੱਕੇ ਹਨ ਅੱਜ ਸਕੂਲ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ। ਬੀ. ਕੇ . ਸਿੰਘ ਨੇ ਬੋਰਡ ਕਲਾਸ ਨੂੰ ਦੱਸਿਆ ਕਿ ਪੇਪਰਾਂ ਵਿੱਚ ਉਨ੍ਹਾਂ ਤੋਂ ਸਵਾਲ ਕਿਵੇਂ ਪੁੱਛੇ ਜਾ ਸਕਦੇ ਹਨ। ਉਨ੍ਹਾਂ ਸਵਾਲਾਂ ਦੇ ਆਧਾਰ ‘ਤੇ ਹੀ ਉਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਘੋਖ ਕਰਨੀ ਹੈ ਇਸ ਵਰਕਸ਼ਾਪ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਬੀ. ਕੇ . ਸਿੰਘ ਨੂੰ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਤਸੱਲੀਬਖਸ਼ ਜਵਾਬ ਦਿੱਤੇ ਪ੍ਰਿੰਸੀਪਲ ਆਰਤੀ ਸੋਬਤੀ ਨੇ ਵਰਕਸ਼ਾਪ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ ਇਸ ਮੌਕੇ ਸਕੂਲ ਅਧਿਆਪਕ ਵਿਨੋਦ ਵੀ ਹਾਜ਼ਰ ਸਨ। ਪ੍ਰਿੰਸੀਪਲ ਆਰਤੀ ਸੋਬਤੀ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਅਜਿਹੀਆਂ ਵਰਕਸ਼ਾਪ ਦਾ ਆਯੋਜਨ ਕਰਵਾਉਂਦੇ ਰਹਿਣਗੇ ਬੀ ਕੇ ਸਿੰਘ ਨੂੰ ਪ੍ਰਿੰਸੀਪਲ ਆਰਤੀ ਸੋਬਤੀ ਵਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ

60 Views