ਐਡਵੋਕੇਟ ਧੰਨਦੀਪ ਕੋਰ ਨੇ ਸੰਭਾਲੀ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੀ ਮਹਿਲਾ ਵਿੰਗ ਪ੍ਰਧਾਨ ਦੀ ਕਮਾਂਡ
ਐਡਵੋਕੇਟ ਧੰਨਦੀਪ ਕੋਰ ਨੇ ਸੰਭਾਲੀ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੀ ਮਹਿਲਾ ਵਿੰਗ ਪ੍ਰਧਾਨ ਦੀ ਕਮਾਂਡ
ਫਗਵਾੜਾ( ਡਾ ਰਮਨ/ਕਸਤੂਰੀ ਲਾਲ ) ਫਗਵਾੜਾ ਸਿਵਲ ਕੋਰਟ ਚ ਪ੍ਰੈਕਟਿਸ ਕਰਦੇ ਐਡਵੋਕੇਟ ਧੰਨਦੀਪ ਕੋਰ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਸਟੇਟ ਬਾਡੀ ਵਲੋਂ ਰੱਖੀ ਮੀਟਿੰਗ ਦੌਰਾਨ ਮਹਿਲਾ ਵਿੰਗ ਫਗਵਾੜਾ ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਪਣੀ ੲਿਸ ਨਿਯੁਕਤੀ ਤੇ ਬੋਲਦਿਆਂ ਪ੍ਰਧਾਨ ਧੰਨਦੀਪ ਕੋਰ ਨੇ ਜਰਨਲਿਸਟ ਪ੍ਰੈਸ ਕਲੱਬ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਹਿਲਾਵਾਂ ਦੇ ਸਸ਼ਕਤੀਕਰਨ ਸਬੰਧੀ ਅਵਾਜ਼ ਬੁਲੰਦ ਕਰ ਉਨ੍ਹਾਂ ਦੀਆ ਹੱਕੀ ਮੰਗਾਂ ਸਬੰਧੀ ਸੰਘਰਸ਼ ਲਈ ਹਮੇਸ਼ਾ ਯਤਨਸ਼ੀਲ ਹੋ ਕੰਮ ਕਰਨਗੇ ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਸੂਬਾ ਪ੍ਰਧਾਨ ਮਨਜੀਤ ਮਾਨ ਜੀ ਨੇ ਉਨ੍ਹਾਂ ਨੂੰ ਦਿੱਤੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਰਨਲਿਸਟ ਪ੍ਰੈਸ ਕਲੱਬ ਦੀ ਬੇਹਤਰੀ ਲਈ ਕੰਮ ਕਰਦੇ ਰਹਿੰਣਗੇ ੲਿਸ ਮੌਕੇ ਉਨ੍ਹਾਂ ਨੂੰ ਅਪਣੀ ਟੀਮ ਨੂੰ ਚੁਣਨ ਦੇ ਅਧਿਕਾਰ ਵੀ ਦਿੱਤੇ ਗਏ

