ਜਾਗਰੂਕਤਾ ਨਾਲ ਹੀ ਡੈਗੂ ਤੋਂ ਬਚਿਆ ਜਾ ਸਕਦਾ ਹੈ : ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ

ਜਾਗਰੂਕਤਾ ਨਾਲ ਹੀ ਡੈਗੂ ਤੋਂ ਬਚਿਆ ਜਾ ਸਕਦਾ ਹੈ : ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ

ਵਿਦਿਆਰਥੀਆਂ ਨੇ ਡੈਗੂ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਰੈਲੀ ਕੱਢ ਹਰ ਸ਼ੁਕਰਵਾਰ ਡੈਗੂ ਤੇ ਵਾਰ ਨਾਲ ਲੋਕਾਂ ਨੂੰ ਕੀਤਾ ਜਾਗਰੂਕ

ਫਗਵਾੜਾ ( ਡਾ ਰਮਨ ) -ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ , ਫਗਵਾੜਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ , ਮਾਣਯੋਗ ਸਿਹਤ ਮੰਤਰੀ ਡਾ . ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ , ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਨਦਿੰਕਾ ਖੁੱਲਰ ਜ਼ਿਲ੍ਹਾ ਐਪੀਡੈਮੋਲੋਜਿਸਟ ਕਪੂਰਥਲਾ ਦੀ ਯੋਗ ਅਗਵਾਈ ਵਿੱਚ ਅਤੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਦੀ ਦੇਖ ਰੇਖ ਅੱਜ ਡੈਗੂ ਮਲੇਰੀਆ ਅਤੇ ਚਿਕਨਗੂਨੀਆ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਜੋਤੀ ਮਾਡਲ ਸਕੂਲ ਪ੍ਰੀਤ ਨਗਰ ਫਗਵਾੜਾ ਤੋ ੲਿੱਕ ਡੈਗੂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਹੱਥਾ ਵਿੱਚ ਫੜੀਆ ਤਖਤੀਆਂ ਉਂਪਰ ਡੈਗੂ ਤੇ ਵਾਰ ਹਰ ਸ਼ੁਕਰਵਾਰ , ਕਪੜੇ ੲਿਸ ਤਰ੍ਹਾਂ ਦੇ ਪਾੳ ਕਿ ਸਰੀਰ ਢੱਕਿਆ ਰਹੇ , ਘਰਾ ਵਿੱਚ ਕੂਲਰਾ , ਗਮਲਿਆ , ਟ੍ਹੇਆ ਚ ਸਾਫ ਪਾਣੀ ਖੜ੍ਹਾ ਨਾ ਹੋਣ ਦਿੳ ਆਦਿ ਨਾਰੇ ਲਗਾ ਲੋਕਾ ਨੂੰ ਜਾਗਰੂਕ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਾਗਰੂਕਤਾ ਨਾਲ ਹੀ ਡੈਗੂ ਤੋਂ ਬਚਿਆ ਜਾ ਸਕਦਾ ਹੈ ੲਿਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ ਪਾਣੀ ਦੇ ਸੋਮਿਆਂ ਵਿੱਚ ਹੁੰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ ੳੁਨ੍ਹਾਂ ਕਿਹਾ ਕਿ ਤੇਜ਼ ਬੁਖਾਰ ਹੋਣਾ , ਸਿਰ ਦਰਦ ਅਤੇ ਮਾਸ ਪੇਸ਼ੀਆਂ ‘ ਚ ਦਰਦ ਹੋਣਾ , ਚਮੜੀ ‘ ਤੇ ਦਾਣੇ ਬਣ ਜਾਣੇ , ਅੱਖਾਂ ਦੇ ਪਿਛਲੇ ਹਿੱਸੇ ‘ ਚ ਦਰਦ ਹੋਣਾ , ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਡੈਗੂ ਦੇ ਲੱਛਣ ਆਦਿ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸਾਨੂੰ-ਸੁਚੇਤ ਹੋਣ ਦੀ ਲੋੜ ਹੈ ਸਾਨੂੰ ਘਰ ਚ ਜਾਂ ਘਰੋਂ ਬਾਹਰ ਕਿਧਰੇ ਵੀ ਕੂਲਰਾਂ , ਗਮਲਿਆਂ , ਟ੍ਰੇਆਂ ‘ ਚ ਸਾਫ ਪਾਣੀ ਖੜਾ ਨਾ ਹੋਣ ਦਿਓ ਕੱਪੜੇ ਇਸ ਤਰ੍ਹਾਂ ਦੇ ਪਾਓ ਕਿ ਸਰੀਰ ਢੱਕਿਆ ਰਹੇ ਮੱਛਰਦਾਨੀ ਦੀ ਵਰਤੋਂ ਕਰੋ ਜਾਂ ਮੱਛਰ ਭਜਾਉਣ ਲਈ ਕਰੀਮ ਜਾਂ ਤੇਲ ਵਰਤੋਂ ਛੱਤਾਂ ‘ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਚੰਗੀ ਤਰ੍ਹਾਂ ਢੱਕ ਕੇ ਰੱਖੋ । ਟੁੱਟੇ ਬਰਤਨਾਂ , ਡਰੱਮਾਂ , ਟਾਇਰਾਂ ‘ ਚ ਪਾਣੀ ਨਾ ਰੱਖੋ । ਘਬਰਾਓ ਨਾ , ਜੇਕਰ ਡੇਂਗੂ ਦੀ ਲਪੇਟ ‘ ਚ ਆ ਗਏ ਹੋ ਤਾਂ ਐਸਪਰੀਨ ਅਤੇ ਬਰੂਫਿਨ ਨਾ ਲਵੋ ਸਿਰਫ ਪੈਰਾਸੀਟਾਮੋਲ ਲਵੋ ਪਾਣੀ ਜਾਂ ਤਰਲ ਚੀਜ਼ਾਂ ਪੀਓ ਅਤੇ ਅਰਾਮ ਕਰੋ ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਜਾਂ ਸਰਕਾਰੀ ਡਿਸਪੈਂਸਰੀ ਤੋਂ ਹੀ ਇਲਾਜ ਕਰਵਾਇਆ ਜਾਵੇ ੲਿਸ ਮੌਕੇ ਡਾ ਨਦਿੰਕਾ ਖੁੱਲਰ ਜ਼ਿਲ੍ਹਾ ਐਪੀਡੈਮੋਲੋਜਿਸਟ ਕਪੂਰਥਲਾ , ਹੈਲਥ ਇੰਸਪੈਕਟਰ ਬਲਿਹਾਰ ਚੰਦ , ਹੈਲਥ ਇੰਸਪੈਕਟਰ ਗੁਰਮੇਜ ਸਿੰਘ , ਗੁਰਵਿੰਦਰ ਸਿੰਘ , ਅਮਰੀਕ ਸਿੰਘ ਮਲੇਰੀਆ ਵਰਕਰ , ਪ੍ਰਿਤਪਾਲ ਕੌਰ ਤੂਲੀ ਆਪ ਆਗੂ , ਸਮਾਜ ਸੇਵੀ ਡਾ ਰਮਨ , ਗੁਰਦੀਪ ਸਿੰਘ ਤੂਲੀ , ਪ੍ਰਿੰਸੀਪਲ ਮੈਡਮ ਵਨੀਤ ਪੁਰੀ , ਮੈਡਮ ਜੋਤੀ , ਮੈਡਮ ਦਲਜੀਤ ਕੌਰ , ਮੈਡਮ ਰੁਪਿੰਦਰ ਕੌਰ , ਮੈਡਮ ਨੀਰੂ ਆਦਿ ਮੌਜੂਦ ਸਨ

61 Views