ਥਾਣਾ ਮਕਬੂਲਪੁਰਾ ਵਲੋ ਗੁੰਮ ਹੋਇਆ ਮੋਬਾਇਲ ਫੋਨ ਲੱਭ ਕੇ ਅਸਲ ਮਾਲਕ ਨੂੰ ਸੌਂਪਿਆ।


ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ/ਜੀਵਨ ਸ਼ਰਮਾ
ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਸਬੀਰ ਸਿੰਘ ਇੰਚਾਰਜ ਚੱਕੀ ਵੱਲ੍ਹਾ ਦੀ ਮਿਹਨਤ ਸਦਕਾ ਗੁੰਮ ਹੋਇਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੋਧਿਆ। ਇੱਕ ਇਤਲਾਹ ਵੱਲੋ ਹਰਿੰਦਰ ਸਿੰਘ NRI ਪੁੱਤਰ ਸ੍ਰ. ਪ੍ਰੇਮ ਸਿੰਘ ਵਾਸੀ ਆਸਟਰੇਲੀਆ ਉਮਰ ਕਰੀਬ 58 ਸਾਲ ਦੀ ਮਿਲੀ ਕਿ ਮਿਤੀ 16.7.2023 ਦੀ ਰਾਤ ਨੂੰ ਆਸਟਰੇਲੀਆ ਤੋਂ ਅੰਮ੍ਰਿਤਸਰ ਏਅਰ ਪੋਰਟ ਰਾਹੀਂ ਆਪਣੇ ਰਿਸਤੇਦਾਰਾ ਨੂੰ ਮਾਡਲ ਟਾਊਨ, ਜਲੰਧਰ ਮਿਲਣ ਵਾਸਤੇ ਜਾ ਰਿਹਾ ਸੀ ਰਸਤੇ ਵਿਚ ਕਿਧਰੇ ਉਸ ਦਾ * I-PHONE-13 PRO Max ਡਿੱਗ ਗਿਆ ਜਿਸ ਤੇ SI ਜਸਬੀਰ ਸਿੰਘ 2212 ਸਮੇਤ ASI ਦਿਲਰਾਜ ਸਿੰਘ 2722, ASI ਰਣਜੀਤ ਸਿੰਘ 3397 ਨੇ ਸਖਤ ਮਿਹਨਤ ਕਰਕੇ ਗੁੰਮਸ਼ੁਦਾ ਮੋਬਾਇਲ ਫੋਨ I-PHONE-13 PRO Max ਲੱਭ ਕੇ ਦਰੁਸਤ ਹਾਲਤ ਵਿੱਚ ਹਰਿੰਦਰ ਸਿੰਘ ਹਵਾਲੇ ਕੀਤਾ।

54 Views