ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆ ਦੀ ਹੁਣ ਖੈਰ ਨਹੀਂ , ਹੋਵੇਗੀ ਸਖ਼ਤ ਕਾਰਵਾਈ*

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਟਰੈਫਿਕ ਨਿਯਮਾਂ ਨੂੰ ਸੂਚਾਰੁ ਢੰਗ ਨਾਲ ਲਾਗੂ ਕਰਨ ਅਤੇ ਰੋਜ਼ਾਨਾ ਹੋ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅੈਸ ਅੈਸ ਪੀ ਕਪੂਰਥਲਾ ਦੀਆ ਹਿਦਾਇਤਾਂ ਤੇ ਪੀ ਸੀ ਆਰ ਇੰਚਾਰਜ ਅਮਨ ਦਵੇਸ਼ ਦੀ ਯੋਗ ਅਗਵਾਈ ਹੇਠ ਮਹਿੰਦਰ ਸਿੰਘ ਅਡੀਸ਼ਨ ਇੰਚਾਰਜ ਪੀ ਸੀ ਆਰ ਦੀ ਸੁਚੱਜੀ ਦੇਖ-ਰੇਖ ਹੇਠ ਪੁਲਿਸ ਪੋਸਟ ਸ਼ੂਗਰ ਮਿੱਲ ਚੋਂਕ ਵਿਖੇ 77 ਵੀਂ ਯੂ ਐੱਨ ਗਲੋਬਲ ਰੋਡ ਸੇਫਟੀ ਵੀਕ ਦੇ ਚਲਦਿਆਂ ਫਗਵਾੜਾ ਪੀ ਸੀ ਆਰ ਪੁਲਸ ਵੱਲੋਂ ਆਉਣ ਜਾਣ ਵਾਲੇ ਵਾਹਨਾ, ਦੋ ਪਹੀਆ ਵਾਹਨ ਚਲਾਉਣ ਵਾਲੇ ਅੰਡਰ ਏਜ( ਨਬਾਲਗਾ ) ਦੇ ਚਲਾਨ ਕੀਤੇ ਤੇ ਉਨ੍ਹਾਂ ਨੂੰ ਸਮਝਾਇਆ ਕਿ ਜਦੋਂ ਤੱਕ ਉਹ 18 ਸਾਲ ਦੇ ਬਾਲਗ ਨਹੀਂ ਹੋ ਜਾਂਦੇ , ਉਦੋਂ ਤੱਕ ਉਹ ਵਾਹਨ ਨਾ ਚਲਾਉਣ ਤੇ ਕਨੂੰਨ ਦੀ ਪਾਲਣਾ ਕਰਨ ਫਗਵਾੜਾ ਪੀ ਸੀ ਆਰ ਅਡੀਸ਼ਨਲ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਪੰਜਾਬ ‘ ਚ 7 ਵਾਂ ਯੂ ਐੱਨ ਗਲੋਬਲ ਰੋਡ ਸੇਫਟੀ ਸਪਤਾਹ ( ਹਫਤਾ ) ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਉਨ੍ਹਾਂ ਦੀ ਦੇਖ-ਰੇਖ ਹੇਠ ਫਗਵਾੜਾ ਪੀ ਸੀ ਆਰ ਪੁਲਸ ਨੇ ਅੱਜ ਪੁਲਿਸ ਪੋਸਟ ਸ਼ੂਗਰ ਮਿੱਲ ਚੋਂਕ ਵਿਖੇ ਸਪੈਸ਼ਲ ਨਾਕਾ ਲਗਾਇਆ ਗਿਆ , ਜਿੱਥੇ 18 ਸਾਲ ਤੋਂ ਘੱਟ ਤੋਂ ਉਮਰ ਦੇ ਬੱਚਿਆਂ ਦੇ ਜੋ ਵਾਹਨ ਚਲਾ ਰਹੇ ਸਨ , ਦੇ ਚਲਾਨ ਕੀਤੇ ੲਿਸ ਤੋਂ ੲਿਲਾਵਾ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆ ਵਾਹਨਾ ਦੀ ਵੀ ਚੈਕਿੰਗ ਕੀਤੀ ਗਈ ਉਨ੍ਹਾਂ ਤਾੜਨਾ ਕੀਤੀ ਕਿ ਜੋ ਕੋੲੀ ਵੀ ਮੋਟਰਸਾਈਕਲ ਤੇ ਪਟਾਕੇ ਵਜਾਏਗਾ ਉਸ ਦਾ ਮੋਟਰਸਾਈਕਲ ਬਾਊਡ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਧਿਆਨ ‘ ਚ ਰੱਖਦਿਆਂ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਇਸ ਮੌਕੇ ੲੇ ਅੈਸ ਆੲੀ ਨਿਸ਼ਾਨ ਸਿੰਘ , ਗੁਰਮੇਲ ਸਿੰਘ , ਨੱਛਤਰ ਸਿੰਘ , ਹਵਲਦਾਰ ਬਲਿਹਾਰ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ

44 Views