175ਵੇਂ ਮਾਸਿਕ ਸਮਾਗਮ ‘ਚ 75 ਔਰਤਾਂ ਨੂੰ ਵੰਡਿਆ ਇੱਕ ਮਹੀਨੇ ਦਾ ਰਾਸ਼ਨ
175ਵੇਂ ਮਾਸਿਕ ਸਮਾਗਮ ‘ਚ 75 ਔਰਤਾਂ ਨੂੰ ਵੰਡਿਆ ਇੱਕ ਮਹੀਨੇ ਦਾ ਰਾਸ਼ਨ
ਪ੍ਰਦੀਪ ਧੀਮਾਨ ਨੇ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 175ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਸਮਾਜ ਸੇਵੀ ਪ੍ਰਦੀਪ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪਵਨ ਕਾਲੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਆਪਣੇ ਕਰ ਕਮਲਾਂ ਨਾਲ 75 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਮਾਜ ਸੇਵੀ ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਜਿੰਦਰ ਸਿੰਘ ਕੋਛੜ (ਖੰਡ ਵਾਲੇ), ਵਿਸ਼ਵਾ ਮਿੱਤਰ ਸ਼ਰਮਾ, ਰਾਜੀਵ ਕੁਮਰਾ, ਐਨ.ਆਰ.ਆਈ. ਸਤਪਾਲ ਵਰਮਾ, ਹਰਸ਼ ਵੀਰਜੀ ਛਾਬੜਾ, ਸੋਨੀ ਦੁੱਗਲ ਆਦਿ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਐਨ.ਆਰ.ਆਈ ਪਿਆਰਾ ਸਿੰਘ ਪਾਬਲਾ ਅਤੇ ਪਵਨ ਕਾਲੜਾ ਨੇ ਵੀ ਔਰਤਾਂ ਨੂੰ ਆਪਣੀ ਫਲੋਰ ਮਿੱਲ ਵਿੱਚ ਬਣੇ ਕੈਮਲ ਬ੍ਰਾਂਡ ਦੇ ਆਟੇ ਦੇ ਪੈਕੇਟ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਭੇਟ ਕੀਤੀਆਂ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਆਰ.ਪੀ. ਨਹਿਰਾ, ਗੁਲਸ਼ਨ ਕਪੂਰ, ਸੁਧਾ ਬੇਦੀ, ਰਮੇਸ਼ ਗਾਬਾ, ਵਿਸ਼ਵਾਮਿੱਤਰ ਸ਼ਰਮਾ, ਰਾਮ ਕੁਮਾਰ, ਐੱਸ.ਸੀ. ਚਾਵਲਾ, ਰਜਿੰਦਰ ਕੁਮਾਰ ਸਾਹਨੀ, ਪ੍ਰਿਤਪਾਲ ਕੌਰ ਤੁਲੀ, ਮਨੋਜ ਮਿੱਡਾ, ਅਮਰਜੀਤ ਰਿਆਤ, ਅਰਜੁਨ ਸੋਖੀ, ਤਾਰਾ ਚੰਦ ਚੁੰਬਰ, ਪ੍ਰਭਜੋਤ ਸਿੰਘ ਤੁਲੀ, ਐਲ.ਪੀ.ਯੂ ਦੀ ਵਿਦਿਆਰਥਣ ਦ੍ਰਿਸ਼ਟੀ ਆਦਿ ਹਾਜ਼ਰ ਸਨ

