ਠੇਕੇ ਦੇ ਕਿਰਿੰਦਿਆਂ ਵਲੋਂ ਕਾਂਗਰਸੀ ਆਗੂ ਦੀ ਨਜਾਇਜ਼ ਕੁੱਟਮਾਰ ।

ਠੇਕੇ ਦੇ ਕਿਰਿੰਦਿਆਂ ਵਲੋਂ ਕਾਂਗਰਸੀ ਆਗੂ ਦੀ ਨਜਾਇਜ਼ ਕੁੱਟਮਾਰ
ਸ਼ਰਾਬ ਕਾਰੋਬਾਰੀਆਂ ਵਲੋਂ ਮੈਨੂੰ ਜਾਨ ਤੋਂ ਮਾਰਨ ਦਾ ਖਤਰਾਂ – ਕਾਂਗਰਸੀ ਆਗੂ ਦੀਪਾ

ਆਦਮਪੁਰ, 16 ਜੁਲਾਈ (ਸਦਾਨੰਦ ਸਾਬੀ )- ਆਦਮਪੁਰ ਦੇ ਸ਼ਰਾਬ ਕਾਰੋਬਾਰੀ ਦੇ ਕਿਰਿੰਦਆਂ ਵੱਲੋਂ ਕਾਂਗਰਸੀ ਆਗੂ ਅਗਵਾਂਹ ਕਰ ਕੀਤੀ ਨਜਾਇਜ਼ ਮਾਰਕੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮਾਮਲੇ ਸਬੰਧੀ ਜੇਰੇ ਇਲਾਜ ਐਸ.ਸੀ ਡਿਪਾਟਮੈਂਟ ਦੇ ਉੱਪ ਪ੍ਰਧਾਨ ਅਮਰਦੀਪ ਦੀਪਾ ਨੇ ਦੱਸਿਆ ਕਿ ਕਿ ਆਦਮਪੁਰ ਦੇ ਸ਼ਰਾਬ ਕਾਰੋਬਾਰੀ ਠੇਕੇਦਾਰ ਬੁਨੀਤ ਦੇ ਕਿਰਿੰਦਆਂ ਵੱਲੋਂ ਮਹੁੱਲਾ ਸੱਗਰਾਂ ਵਾਸੀਆਂ ਨਜਾਇਜ਼ ਸ਼ਰਾਬ ਵੇਚਣ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰ ਧਮਕੀਆਂ ਦਿੱਤੀਆਂ ਜਾਦੀਆਂ ਸਨ ਜਿਸ ਦੇ ਵਿਰੋਧ ਕਰਨ ਉਪਰੰਤ ਮੁੱਹਲਾ ਵਾਸੀਆਂ ਵੱਲੋਂ ਠੇਕੇ ਦੇ ਕਿਰਿੰਦਿਆਂ ਵੱਲੋਂ ਮੂੰਹ ਬੰਨ ਕੇ ਨਾ ਆਉਣ ਦੀ ਤਾੜਨਾ ਕੀਤਾ ਗਈ ਸੀ ’ਤੇ ਆਦਮਪੁਰ ਪੁਲੀਸ ਵੱਲੋਂ ਮੁਹੱਲਾ ਵਾਸੀਆਂ ਤੇ ਸ਼ਰਾਬ ਦੇ ਕਿਰਿੰਦਿਆ ਦਾ ਰਾਜੀਨਾਵਾ ਕਰਵਾ ਦਿੱਤੀ ਸੀ । ਜਿਸ ਦੀ ਰੰਜਿਸ਼ ਵਜੋਂ ਅੱਜ ਮੈਨੂੰ ਸ਼ਰਾਬ ਕਾਰੋਬਾਰੀ ਦੇ ਕਰੀਬ 5 ਕਿਰਿੰਦਿਆ ਵਲੋਂ ਮੇਨ ਬਜ਼ਾਰ ਆਦਮਪੁਰ ਤੋਂ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਪਾਕੇ ਕਿਸੇ ਅਣਜਾਣ ਜਗ੍ਹਾਂ ਉੱਤੇ ਲਿਜਾ ਕੇ ਮੇਰੀ ਨਜਾਇਜ਼ ਕੁੱਟਮਾਰ ਕਰ ਆਪਣੇ ਕੋਲੋਂ 2 ਸ਼ਰਾਬ ਦੀਆਂ ਬੋਤਲਾਂ ਲੈ ਕੇ ਥਾਣਾ ਆਦਮਪੁਰ ਦੇ ਹਵਾਲੇ ਕਰ ਦਿੱਤਾ । ਦੀਪਾ ਨੇ ਦੱਸਿਆ ਕਿ ਸ਼ਰਾਬ ਕਾਰੋਬਾਰੀ ਮਾਲਕ ਨੇ ਥਾਣਾ ਵਿੱਚ ਪੁਲੀਸ ਦਾ ਹਾਜ਼ਰੀ ਵਿੱਚ ਮੇਰੇ ਨਾਲ ਗਾਲੀ ਗਲੋਚ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਪੁਲੀਸ ਵੱਲੋਂ ਕਰੀਬ 4 ਤੋਂ 5 ਘੰਟੇ ਬਾਅਦ ਮੈਨੂੰ ਰਿਹਾਅ ਕਰਨ ਉਪਰੰਤ ਸਰਕਾਰੀ ਹਸਪਾਲ ਵਿਖੇ ਦਾਖਲ ਹੋਇਆ। ਇਸ ਸਬੰਧੀ ਜਦੋਂ ਸ਼ਰਾਬ ਕਾਰੋਬਾਰੀ ਮਾਲਕ ਬੁਨੀਤ ਨਾਲ ਗੱਲਬਾਤ ਕੀਤੀ ਤਾਂ ਅਮਰਦੀਪ ਦੀਪਾ ਨਾਲ ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਮੇਰੇ ਜਾ ਫਿਰ ਮੇਰੇ ਕਿਸੇ ਕਿਰਿੰਦਿਆਂ ਨਾਲ ਨਹੀ ਹੋਇਆ। ਮੇਰੇ ਉੱਤੇ ਲਗਾਏ ਇਲਜ਼ਾਮ ਬੇਬੁਨਿਆ ਹਨ । ਇਸ ਪੂਰੇ ਮਾਮਲੇ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਅਮਰਦੀਪ ਸਿੰਘ ਦੀਪਾ ਨੂੰ ਠੇਕੇ ਦੇ ਕਿਰਿੰਦੇ 2 ਸ਼ਰਾਬ ਦੀਆਂ ਬੋਤਲਾ ਸਮੇਤ ਥਾਣਾ ਲੈ ਕੇ ਆਏ ਸੀ । ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਵਿਆਕਤੀ ਸ਼ਰਾਬ ਵੇਚਦਾ ਹੈ ਇਸ ਮਾਮਲੇ ਸਬੰਧੀ ਪੂਰੀ ਇੰਨਕੁਆਰੀ ਕਰਕੇ ਇਸ ਨੂੰ ਛੱਡ ਦਿੱਤਾ ।

148 Views