ਥਾਣਾ ਸੁਲਤਾਨਵਿੰਡ ਵੱਲੋਂ 04 ਚੌਰੀ ਦੇ ਮੋਟਰਸਾਈਕਲਾ ਤੇ 01 ਸਕੂਟੀ ਸਮੇਤ 01 ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ,ਜੀਵਨ ਸ਼ਰਮਾ ) ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਰਨਜੀਤ ਸਿੰਘ ਸਮੇਤ ਸਾਥੀ ਪੁਲਿਸ ਕਰਮਚਾਰੀ ਗਸ਼ਤ ਦੌਰਾਨ ਨੇੜੇ ਗੁਰਦੁਆਰਾ ਭਾਈ ਮੰਝ ਰੋਡ ਵਿੱਖੇ ਮੌਜੂਦ ਸਨ ਤਾਂ ਸੂਚਨਾਂ ਦੇ ਅਧਾਰ ਚੈਕਿੰਗ ਦੌਰਾਨ ਸੂਰਜ ਸਿੰਘ ਯਾਦਵ ਨੂੰ 01 ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਰੋਕਿਆ ਜੋ ਇਹ ਮੋਟਸਾਈਕਲ ਦੀ ਮਾਲਕੀ ਸੰਬੰਧੀ ਕੋਈ ਕਾਗਜ਼ਾਤ ਪੇਸ਼ ਨਹੀ ਕਰ ਸਕਿਆ ਤੇ ਮੋਟਰ ਸਾਇਕਲ ਦਾ ਚੈਸੀ ਤੇ ਇੰਜਣ ਨੰਬਰ ਚੈਕ ਕਰਨ ਤੇ ਚੈਸੀ ਤੇ ਇੰਜਣ ਨੰਬਰ ਵੀ ਮਿਟਾਏ ਹੋਏ ਪਾਏ ਗਏ। ਜਿਸਤੇ ਮੁਕੱਦਮਾਂ ਦਰਜ ਰਜਿਸਟਰ ਕਰਕੇ ਇਸ ਪਾਸੋਂ ਪੁੱਛਗਿੱਛ ਕਰਨ ਤੇ ਇਸਨੇ ਦੱਸਿਆ ਕਿ ਇਹ ਮੋਟਰਸਾਇਕਲ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਤੋਂ ਚੋਰੀ ਕੀਤਾ ਸੀ ਤੇ ਇਸ ਮੋਟਰਸਾਈਕਲ ਦੇ ਚੈਸੀ ਤੇ ਇੰਜਣ ਨੰਬਰ ਹਥੋੜੀ ਨਾਲ ਸੱਟ ਮਾਰ ਕੇ ਮਿਟਾ ਦਿੱਤੇ ਤੇ ਇਸਦੀ ਨੰਬਰ ਪਲੇਟ ਖੁਰਦਬੁਰਦ ਕਰ ਦਿੱਤੀ ਸੀ ਤਾਂ ਜੋ ਮੋਟਰਸਾਇਕਲ ਦੀ ਪਹਿਚਾਣ ਨਾ ਹੋ ਸਕੇ। ਗ੍ਰਿਫ਼ਤਾਰ ਦੋਸ਼ੀ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ 03 ਚੌਰੀ ਦੇ ਮੋਟਰਸਾਈਕ ਤੇ 01 ਸਕੂਟੀ ਹੋਰ ਬ੍ਰਾਮਦ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਕੁੱਲ 04 ਮੋਟਰਸਾਈਕਲ ਅਤੇ 01 ਸਕੂਟੀ ਬ੍ਰਾਮਦ ਹੋ ਚੁੱਕੀ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।

