ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਦੇ ਇੰਚਾਰਜ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਇੱਕ ਖੋਖੇ ਵਿੱਚ ਚੋਰੀ ਕਰਨ ਵਾਲੇ 02 ਕਾਬੂ।
ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਦੇ ਇੰਚਾਰਜ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਇੱਕ ਖੋਖੇ ਵਿੱਚ ਚੋਰੀ ਕਰਨ ਵਾਲੇ 02 ਕਾਬੂ।
ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ,ਜੀਵਨ ਸ਼ਰਮਾ ) ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਜਸਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਵੱਲਾ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਕਰਨ ਵਾਲੇ 02 ਦੋਸ਼ੀਆਂ ਨੁੰ ਕਾਬੂ ਕਰਕੇ ਉਕਤ ਬ੍ਰਾਮਦਗੀ ਕੀਤੀ ਹੈ। ਇਹ ਮੁਕੱਦਮਾਂ ਮੁਦੱਈ ਗੁਰਨਾਮ ਸਿੰਘ ਵਾਸੀ ਪਿੰਡ ਦੇਵੀਦਾਸਪੁਰਾ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਸੀ ,ਕਿ ਉਹ, ਸ੍ਰੀ ਗੁਰੂ ਰਾਮਦਾਪਸ ਹਸਪਤਾਲ ਵੱਲਾ ਅੰਮ੍ਰਿਤਸਰ ਦੇ ਲਾਗੇ ਪੈੰਚਰਾਂ ਦਾ ਖੋਖਾ ਕਰਦਾ ਹੈ। ਅੱਜ ਨੂੰ ਸਵੇਰੇ 08:00 ਵਜੇ, ਆਪਣੇ ਖੋਖੇ ਤੇ ਆਇਆ ਤਾਂ ਦੇਖਿਆ ਕਿ ਖੋਖੇ ਦਾ ਦਰਵਾਜ਼ਾ ਟੁੱਟਾ ਹੈ ਤੇ ਜਦੋਂ ਖੋਖੇ ਨੂੰ ਚੈੱਕ ਕੀਤਾ ਤਾਂ ਅੰਦਰ ਪਿਆ ਸਮਾਨ ਕਿਸੇ ਵੱਲੋਂ ਚੋਰੀ ਕੀਤਾ ਗਿਆ ਸੀ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਤੇ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਕੇ ਮੁਕੱਦਮਾਂ ਦੇ ਦੋਸ਼ੀਆਂ ਰਵਿੰਦਰ ਸਿੰਘ ਉਰਫ ਵਿੰਦਾ ਅਤੇ ਪਰਵਿੰਦਰ ਸਿੰਘ ਉਰਫ਼ ਦੁੱਲਾ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੋਰੀਸ਼ੁਦਾ ਸਮਾਨ ਵਿੱਚੋ 14 ਚਾਬੀਆਂ, ਤਿੰਨ ਪਾਨੇ, ਇਕ ਪਲਾਸ, ਇਕ ਹਥੌੜੀ, ਦੋ ਚੱਬਲਾਂ, ਇਕ ਪਰੈਸ਼ਰ ਵਾਲਾ ਜੈੱਕ ਛੋਟਾ,ਇਕ ਵੱਡਾ ਜੈੱਕ, ਦੋ ਸ਼ੈਣੀਆਂ ਅਤੇ ਇਕ ਚੱਕੇ ਸਿੱਧੇ ਕਰਨ ਵਾਲਾ ਅੱਡਾ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਚੋਰੀ ਦਾ ਬਾਕੀ ਰਹਿੰਦਾ ਸਮਾਨ ਵੀ ਬ੍ਰਾਮਦ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।

