ਥਾਣਾ ਮਕਬੂਲਪੁਰਾ ਵੱਲੋਂ 35 ਗ੍ਰਾਮ ਹੈਰੋਇਨ ਸਮੇਤ 01 ਕਾਬੂ
ਥਾਣਾ ਮਕਬੂਲਪੁਰਾ ਵੱਲੋਂ 35 ਗ੍ਰਾਮ ਹੈਰੋਇਨ ਸਮੇਤ 01 ਕਾਬੂ 
ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ,ਜੀਵਨ ਸ਼ਰਮਾ ) ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸਤਨਾਮ ਸਿੰਘ ਅਤੇ ਏ ਐੱਸ ਆਈ ਬਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਗਲੀ ਨੰ 9 ਮਕਬੂਲਪੁਰਾ ਤੋਂ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਕੁਲਦੀਪ ਸਿੰਘ ਵਾਸੀ ਨੇੜੇ ਵਾਲਮੀਕ ਮੰਦਰ,ਮਾਨਾਂਵਾਲਾ ਹਾਲ ਵਾਸੀ ਗਲੀ ਨੰਬਰ 09, ਮਕਬੂਲਪੁਰਾ ਨੂੰ ਕਾਬੂ ਕਰਕੇ ਇਸ ਪਾਸੋਂ 35 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ। ਐੱਸ ਆਈ ਸਤਨਾਮ ਸਿੰਘ ਜੀ ਨੇ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
57 Views

