ਕੀ ਹੈ ਮਾਤਾ ਭੱਦਰਕਾਲੀ ਜੀ ਦੇ ਮੰਦਿਰ ਦਾ ਇਤਿਹਾਸ
ਕੀ ਹੈ ਮਾਤਾ ਭੱਦਰਕਾਲੀ ਜੀ ਦੇ ਮੰਦਿਰ ਦਾ ਇਤਿਹਾਸ
ਕਾਲਾ ਸੰਘਿਆਂ 26 ਮਈ (ਮਨਜੀਤ ਮਾਨ)ਮਾਤਾ ਭੱਦਰਕਾਲੀ ਮੰਦਰ ਦਾ ਕਾਫ਼ੀ ਪੁਰਾਣਾ ਇਤਿਹਾਸ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਮਾਤਾ ਭੱਦਰਕਾਲੀ ਦਾ ਮੇਲਾ ਲਾਹੌਰ ਦੀ ਕਸੂਰ ਤਹਿਸੀਲ ‘ਚ ਲੱਗਦਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਮੇਲਾ 1948 ਨੂੰ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਸ਼ੁਰੂ ਹੋਇਆ। ਪ੍ਰਬੰਧਕਾਂ ਅਨੁਸਾਰ 1939-1945 ਦੁਬਈ ‘ਚ ਹੋਏ ਦੂਜੇ ਵਿਸ਼ਵ ਯੁੱਧ ਦੌਰਾਨ ਹੁਸ਼ਿਆਰਪੁਰ ਦੇ ਇਕ ਫੌਜੀ ਜਵਾਨ ਨੇ ਕਸੂਰ ਸਥਿਤ ਮਾਤਾ ਭੱਦਰਕਾਲੀ ਮੰਦਰ ‘ਚ ਮੰਨਤ ਮੰਗੀ ਸੀ ਪਰ ਸਾਲ 1947 ਦੇ ਬਟਵਾਰੇ ਤੋਂ ਬਾਅਦ ਉਹ ਪਾਕਿਸਤਾਨ ਨਹੀਂ ਜਾ ਸਕਦਾ ਸੀ । ਦੱਸਿਆ ਜਾਂਦਾ ਹੈ ਕਿ ਉਸ ਰਾਤ ਫੌਜੀ ਨੂੰ ਸੁਪਨਾ ਆਇਆ ਸੀ ਇਸ ‘ਚ ਮਾਤਾ ਭੱਦਰਕਾਲੀ ਨੇ ਉਸ ਨੂੰ ਕਿਹਾ ਕਿ ਮੇਰਾ ਨਿਵਾਸ ਭਾਰਤ ਦੇ ਪੰਜਾਬ ਸੂਬੇ ‘ਚ ਪਿੰਡ ਸ਼ੇਖੂਪੁਰ ਜ਼ਿਲ੍ਹਾ ਕਪੂਰਥਲਾ ‘ਚ ਹੈ ਤੇ ਫੌਜੀ ਅਗਲੇ ਦਿਨ ਹੀ ਸ਼ੇਖੂਪੁਰ ‘ਚ ਮੱਥਾ ਟੇਕਣ ਆਇਆ ਤੇ ਆਪਣੀ ਮੰਨਤ ਅਨੁਸਾਰ ਇਕ ਟਾਲ ਭੇਟ ਕੀਤਾ ਜੋ ਅੱਜ ਵੀ ਉੱਥੇ ਮੌਜੂਦ ਹੈ ਤੇ ਇਸ ਤਰ੍ਹਾਂ ਇਸ ਮੰਦਿਰ ‘ਚ ਲੋਕਾਂ ਦੀ ਆਸਥਾ ਵਧਦੀ ਗਈ ਤੇ ਲੋਕ ਮੰਦਿਰ ‘ਚ ਝੰਡੇ ਝੁਲਾਉਂਦੇ ਗਏ। ਹੌਲੀ-ਹੌਲੀ ਲੋਕਾਂ ਦੀਆਂ ਇਸ ਮੰਦੁਰ ਤੋਂ ਮੰਨਤਾਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਇੱਥੇ ਮੇਲਾ ਲੱਗਣਾ ਸ਼ੁਰੂ ਹੋ ਗਿਆ। ਇਸ ਵਾਰ ਮਾਤਾ ਭੱਦਰਕਾਲੀ ਦਾ ਮੇਲਾ 77ਵਾਂ ਤੇ ਲੱਖਾਂ ਦੀ ਗਿਣਤੀ ‘ਚ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ।
ਮੰਨਿਆ ਜਾਂਦਾ ਹੈ ਕਿ ਹਰ ਸਾਲ ਜਦ ਮਾਤਾ ਭੱਦਰਕਾਲੀ ਜੀ ਦਾ ਮੇਲਾ ਆਉਂਦਾ ਹੈ ਤਾਂ ਕਪੂਰਥਲਾ ਵਿੱਚ ਹਨ੍ਹੇਰੀਆਂ ਜਰੂਰ ਆਉਂਦੀਆਂ ਹਨ। ਤੇਜ ਹਨ੍ਹੇਰੀਆਂ, ਮਾਤਾ ਰਾਣੀ ਦੇ ਕਪੂਰਥਲਾ ਵਿੱਚ ਆਉਣ ਦਾ ਸਬੂਤ ਮੰਨਿਆ ਜਾਂਦਾ ਹੈ।

