ਮੋਦੀ ਸਰਕਾਰ ਨੇ ਹੁਸ਼ਿਆਰਪੁਰ ਦੇ ਕੰਡੀ ਖੇਤਰ ਦਾ ਨਹੀਂ ਕੀਤਾ ਵਿਕਾਸ – ਯਾਮਿਨੀ ਗੋਮਰ

ਮੋਦੀ ਸਰਕਾਰ ਨੇ ਹੁਸ਼ਿਆਰਪੁਰ ਦੇ ਕੰਡੀ ਖੇਤਰ ਦਾ ਨਹੀਂ ਕੀਤਾ ਵਿਕਾਸ – ਯਾਮਿਨੀ ਗੋਮਰ

ਖਲਵਾੜਾ ਕਲੋਨੀ ‘ਚ ਕਾਂਗਰਸ ਉੱਮੀਦਵਾਰ ਦੇ ਹੱਕ ‘ਚ ਹੋਈ ਭਰਵੀਂ ਮੀਟਿੰਗ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਆਪਣੀ ਚੋਣ ਮੁਹਿਮ ਨੂੰ ਅੱਗੇ ਤੋਰਦਿਆਂ ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਖਲਵਾੜਾ ਕਲੋਨੀ ਵਿਖੇ ਵੋਟਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਸਾਬਕਾ ਸਰਪੰਚ ਜਗਜੀਵਨ ਲਾਲ ਦੇ ਗ੍ਰਹਿ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਯਾਮਿਨੀ ਗੋਮਰ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲ ਦੇ ਰਾਜ ਵਿਚ ਹੁਸ਼ਿਆਰਪੁਰ ਲੋਕਸਭਾ ਹਲਕੇ ਦੇ ਕੰਡੀ ਖੇਤਰ ਦੇ ਵਿਕਾਸ ਨੂੰ ਅੱਖੋਂ ਪਰੋਖੇ ਰੱਖਿਆ ਜਦਕਿ ਉਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਨੇ ਕੰਡੀ ਖੇਤਰ ਨੂੰ ਕਈ ਪ੍ਰੋਜੈਕਟ ਦਿੱਤੇ ਸਨ। ਉਹਨਾਂ ਭਰੋਸਾ ਦਿੱਤਾ ਕਿ ਇਸ ਵਾਰ ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਇੰਡੀਆ’ ਗਠਜੋੜ ਦੀ ਸਰਕਾਰ ਬਣਨ ਤੇ ਹੁਸ਼ਿਆਰਪੁਰ ਲੋਕਸਭਾ ਹਲਕੇ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦੇਸ਼ ਦੇ ਸੰਵਿਧਾਨ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਵਲੋਂ ਮਿਲੇ ਰਾਖਵੇਂਕਰਣ ਦੇ ਅਧਿਕਾਰ ਦੀ ਸੁਰੱਖਿਆ ਨੁੂੰ ਮੁੱਖ ਰੱਖਦੇ ਹੋਏ ਇਸ ਵਾਰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਕਾਂਗਰਸ ਉੱਮੀਦਵਾਰ ਯਾਮਿਨੀ ਗੋਮਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇ। ਸਾਬਕਾ ਸਰਪੰਚ ਜਗਜੀਵਨ ਲਾਲ ਨੇ ਸਮੂਹ ਵੋਟਰਾਂ ਵਲੋਂ ਪਾਰਟੀ ਉੱਮੀਦਵਾਰ ਯਾਮਿਨੀ ਗੋਮਰ ਅਤੇ ਵਿਧਾਇਕ ਧਾਲੀਵਾਲ ਨੂੰ ਵਿਸ਼ਵਾਸ ਦੁਆਇਆ ਕਿ ਇਸ ਵਾਰ ਪਿੰਡ ਦੀ ਇਕ ਇਕ ਕੀਮਤੀ ਵੋਟ ਕਾਂਗਰਸ ਪਾਰਟੀ ਦੇ ਹੱਕ ‘ਚ ਭੁਗਤਾਈ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਅਨੂੰ ਸਹੋਤਾ ਪ੍ਰਧਾਨ ਯੁਵਾ ਵਿਕਾਸ ਮੋਰਚਾ ਪੰਜਾਬ, ਜਸਵੰਤ ਸਿੰਘ ਨੀਟਾ ਦਿਹਾਤੀ ਪ੍ਰਧਾਨ, ਕੁਲਦੀਪ ਸਿੰਘ, ਰਤਨ ਸਿੰਘ, ਧਨਪਤ ਰਾਏ, ਰੂਪ ਲਾਲ, ਪਿਆਰਾ ਲਾਲ, ਨਿਰਮਲ ਚੰਦ, ਸੱਤੀ ਚੱਕ ਪ੍ਰੇਮਾ, ਸੁਰਜੀਤ ਲਾਲ, ਬਲਬੀਰ ਸਿੰਘ, ਸੇਵਾ ਦਾਸ, ਬੂਟਾ ਸਿੰਘ, ਮਨਜੀਤ ਰਾਮ, ਬਚਨਾ ਰਾਮ, ਵਿੱਕੀ ਵਾਲੀਆ, ਗਿਆਨ ਚੰਦ, ਗੁਰਦੇਵ ਕੌਰ, ਅਵਤਾਰ ਸਿੰਘ ਤਾਰੀ, ਪਰਮਜੀਤ ਕੌਰ, ਗੁਰਜੀਤ ਕੌਰ ਅਤੇ ਸੁਰਜੀਤ ਕੌਰ ਆਦਿ ਹਾਜਰ ਸਨ

57 Views