ਮੋਬਾਇਲ ਫੋਨ ਲੁੱਟ ਖੋਹ ਕਰਨ ਵਾਲੇ 2 ਨੋਜਵਾਨ ਕਾਬੂ
ਮੋਬਾਇਲ ਫੋਨ ਲੁੱਟ ਖੋਹ ਕਰਨ ਵਾਲੇ 2 ਨੋਜਵਾਨ ਕਾਬੂ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਇੰਚਾਰਜ ਚੋਕੀ ਮਹੇੜੂ ਸਮੇਤ ਸਾਥੀ ਕਰਮਚਾਰੀਆ ਨੇ ਹੈਪੀ ਉਰਫ ਢੋਲੀ ਪੁੱਤਰ ਬੂਟਾ ਰਾਮ ਵਾਸੀ ਮੁਹੱਲਾ ਅੰਬੇਦਕਰ ਚੋਕ ਹਦੀਆਬਾਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ,ਪਵਨ ਕੁਮਾਰ ਉਰਫ ਪਵਨ ਉਰਫ ਪੰਮਾ ਵਾਸੀ ਬਿੱਲਾ ਕਲਿਆਣ ਵਾਸੀ ਛੱਜ ਕਲੋਨੀ ਨੇੜੈ ਈ.ਐਸ.ਆਈ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਮੁੱਦਈ ਮੁਕੱਦਮਾ Sweta Kumari Das D/O Dilip Kumar Das R/O Takuwa, Biratnager, Nepal C/O Ashok Pg Bhutani Colony maheru ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਪਾਸੋ ਖੋਹ ਕੀਤਾ ਫੋਨ ਕੰਪਨੀ Q007 ਬ੍ਰਾਮਦ ਕਰਕੇ ਮੁਕੱਦਮਾ ਨੰਬਰ 54 ਮਿਤੀ 20.04.2024 ਅ/ਧ 379-B IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਰਜਿਸਟਰ ਕਰਕੇ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਹੈ ਜਿਨਾ ਦੀ ਡੁਘਾਈ ਨਾਲ ਪੁਛਗਿੱਛ ਜਾਰੀ ਹੈ

