ਆਸਾ ਵਰਕਰਜ਼ ਫੈਸੀਲਿਟੇਟਰ ਸਾਂਝਾ ਮੋਰਚਾ ਪੰਜਾਬ ਦਾ ਮਾਸ ਡੈਪੂਟੇਸ਼ਨ 12 ਮਈ ਨੂੰ ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਮਿਲੇਗਾ

ਆਸਾ ਵਰਕਰਜ਼ ਫੈਸੀਲਿਟੇਟਰ ਸਾਂਝਾ ਮੋਰਚਾ ਪੰਜਾਬ ਦਾ ਮਾਸ ਡੈਪੂਟੇਸ਼ਨ 12 ਮਈ ਨੂੰ ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਮਿਲੇਗਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਸਾ ਵਰਕਰਜ਼ ਫੈਸੀਲਿਟੇਟਰ ਦੀ ਚੋਣ ਕਰਨ ਅਤੇ ਰੀਮੂਵ ਕਰਨ ਸਬੰਧੀ 11ਮਾਰਚ 2024 ਜਾਰੀ ਕੀਤੀਆ ਗਈਆਂ ਨਵੀਆਂ ਹਦਾਇਤਾਂ ਕਾਰਣ ਪੈਦਾ ਹੋਇਆ ਸਮੱਸਿਆ ਦਾ ਹੱਲ ਕਰਨ ਸਬੰਧੀ ਆਸਾ ਵਰਕਰਜ਼ ਫੈਸੀਲਿਟੇਟਰ ਸਾਂਝਾ ਮੋਰਚਾ ਪੰਜਾਬ ਦਾ ਮਾਸ ਡੈਪੂਟੇਸ਼ਨ 12 ਮਈ 2024 ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਮਿਲਿਆ ਜਾਵੇਗਾ
ਆਸ਼ਾ ਵਰਕਰਜ਼ ਫੈਸੀਲਿਟੇਟਰ ਸਾਂਝਾ ਮੋਰਚਾ ਪੰਜਾਬ ਵੱਲੋਂ ਨੇੜੇ ਬੱਸ ਸਟੈਂਡ ਲੁਧਿਆਣਾ ਚਤਰ ਸਿੰਘ ਪਾਰਕ ਵਿਖੇ ਮੀਟਿੰਗ ਕੀਤੀ ਗਈ ਹੈ।ਮੀਟਿੰਗ ਵਿੱਚ ਸਾਝੇ ਮੋਰਚੇ ਦੇ ਚਾਰ ਜੱਥੇਬੰਦੀਆਂ ਦੇ ਕਨਵੀਨਰ ਮਨਦੀਪ ਕੌਰ ਗਮਟਾਲਾ ਜਲੰਧਰ ਅਮਰਜੀਤ ਕੌਰ ਰਣ ਸਿੰਘ ਵਾਲਾ, ਜਲੰਧਰ,ਰਾਣੋ ਖੇੜੀ ਗਿੱਲਾ ਸੰਗਰੂਰ, ਹਰਿੰਦਰ ਕੌਰ ਸਤਰਾਣਾ ਪਟਿਆਲਾ ਨੇ ਜੋ ਸਿਹਤ ਮਹਿਕਮੇ ਵਿੱਚ ਬੜੀ ਇਮਾਨਦਾਰੀ ਨਾਲ ਸੇਵਾ ਨਿਭਾਅ ਰਹੀਆ ਆਸ਼ਾ ਤੇ ਫੈਸਿਲੀਟੇਟਰਾ ਤੇ ਇੱਕ ਦਮ ਬਿਨਾ ਕੁੱਝ ਸੋਚਿਆ ਸਮਝਿਆ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 58 ਸਾਲ ਦੀਆ ਆਸ਼ਾ ਤੇ ਫੈਸੀਲੀਟੇਟਰਜ ਨੂੰ ਕੰਮ ਤੋਂ ਸੇਵਾ ਮੁਕਤ ਕਰਨ ਲਈ ਆਖਿਆ ਗਿਆ ਹੈ। ਸਿਵਲ ਸਰਜਨ ਸਾਹਿਬ ਜੀ ਵੱਲੋ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਨਾ ਨੂੰ ਖਾਲੀ ਹੱਥ ਘਰ ਤੋਰਿਆ ਜਾਵੇ। ਇਹ ਪ੍ਰਕਿਰਿਆ ਨੂੰ ਚੋਣ ਜਾਬਤਾ ਵਿੱਚ ਹੀ ਚਾਲੂ ਕੀਤਾ ਗਿਆ ਹੈ। ਆਸ਼ਾ ਵਰਕਰ ਤੇ ਫੈਸੀਲੀਟੇਟਰਜ ਨੂੰ ਘਰ ਤੋਰਨ ਦੇ ਪੱਤਰ ਕੱਢ ਕੇ ਅਪ੍ਰੈਲ ਤੋ ਇੰਨਸੈਟਿਵ ਤੇ ਕੰਮ ਕਰਨ ਤੋ ਬੰਦ ਕਰ ਦਿੱਤਾ ਹੈ। ਇਸ ਪਾਲਿਸੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਸ ਦੀ ਤੁਰੰਤ ਰੋਕਥਾਮ ਲਈ ਲਗਾਤਾਰ ਸਿਹਤ ਮੰਤਰੀ ਪੰਜਾਬ, ਮਿਸਨ ਡਾਇਕਟੈਰ ਪੰਜਾਬ,ਮੁੱਖ ਸਕੱਤਰ ਜੀ ਦੇ ਨਾਮ ਰਜਿਸਟਰੀ ਕੀਤੀ ਗਈ,ਲਗਾਤਾਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਸਪੀਕਰ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰੰਤੂ ਸਾਡੇ ਵੱਲ ਉਕਾ ਧਿਆਨ ਨਹੀਂ ਕੀਤਾ ਗਿਆ। ਮਜਬੂਰ ਹੋ ਕਿ 12 ਮਈ ਨੂੰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਨੂੰ ਸਾਝੇ ਮੋਰਚੇ ਦੇ ਕਨਵੀਨਰ ਦੀ ਆਗਵਾਈ ਵਿਚ ਵੱਲੋ ਘੱਟੋ-ਘੱਟ 100 ਸਾਥੀਆ ਦਾ ਮਾਸ ਡੈਪੂਟੇਸ਼ਨ ਵੱਲੋਂ ਮੰਗ ਪੱਤਰ ਸੌਂਪਿਆ ਜਾਵੇਗਾ।ਮੰਗਾ ਵਿੱਚ 58 ਸਾਲ ਦੀ ਉਮਰ ਹੱਟ 65ਸਾਲ ਕੀਤੀ ਜਾਵੇ ਜੀ, ਘਰ ਜਾਣ ਤੇ ਗ੍ਰੇਜੈਟੀ 5ਪੰਜ ਲੱਖ ਰੁਪਏ ਦਿੱਤਾ ਜਾਵੇ ਜੀ, ਮਿਲਣ ਵਾਲੇ ਭੱਤੇ ਵਿੱਚ ਪੈਨਸ਼ਨ 10 ਹਜਾਰ ਦਿੱਤੀ ਜਾਵੇਗੀ, ਸੇਵਾਮੁਕਤੀ ਵਾਲੀ ਆਸ਼ਾ ਤੇ ਫੈਸੀਲੀਟੇਟਰਜ ਦੇ ਪਰਿਵਾਰ ਨੂੰ ਭਰਤੀ ਲਈ ਪਹਿਲ ਦਿੱਤੀ ਜਾਵੇ ਜੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਬਲਵੀਰ ਕੌਰ ਗੱਲ, ਸੁੱਖਵਿੰਦਰ ਕੌਰ ਸੁੱਖੀ ਮਾਨਸਾ, ਰਾਣੋ ਮਲੇਰਕੋਟਲਾ, ਸਿਮਰਨਪ੍ਰੀਤ ਕੌਰ ਮਲੇਰਕੋਟਲਾ, ਜਸਵੀਰ ਕੌਰ ਮਲੇਰਕੋਟਲਾ, ਸਿੰਬਲਜੀਤ ਕੋਰ ਝੱਖੜਵਾਲਾ ਫਰੀਦਕੋਟ, ਸੁੱਖਮੰਦਰ ਕੌਰ ਮੱਤਾ ਫਰੀਦਕੋਟ ਆਦਿ ਸਾਥੀਆ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਜੇਕਰ ਸਿਹਤ ਵਿਭਾਗ ਦੇ ੳੁੱਚ ਅਧਿਕਾਰੀਆਂ ਵੱਲੋਂ 58ਸਾਲ ਦੀ ਉਮਰ ਪੂਰੀ ਕਰ ਚੁੱਕੀਆ ਆਸ਼ਾ ਤੇ ਫੈਸੀਲੀਟੇਟਰਜ ਵਰਕਰਾਂ ਨੂੰ ਫਾਰਗ ਕਰਕੇ ਘਰ ਤੋਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਤਾਂ ਜੱਥੇਬੰਦੀ ਆਪਣੇ ਸੰਘਰਸ ਦੀ ਰੂਪ ਰੇਖਾ ਆਰ-ਪਾਰ ਦੀ ਲੜਾਈ ਕਰਨ ਲਈ ਤਿਆਰ ਹੋਣਗੀਆਂ

100 Views