ਸ. ਸੋਹਨ ਸਿੰਘ ਠੰਡਲ ਦਾ ਫਗਵਾੜਾ ਪੁੱਜਣ ਤੇ ਯੂਥ ਅਕਾਲੀ ਦਲ ਨੇ ਕੀਤਾ ਸਵਾਗਤ
ਸ. ਸੋਹਨ ਸਿੰਘ ਠੰਡਲ ਦਾ ਫਗਵਾੜਾ ਪੁੱਜਣ ਤੇ ਯੂਥ ਅਕਾਲੀ ਦਲ ਨੇ ਕੀਤਾ ਸਵਾਗਤ
ਠੰਡਲ ਦੀ ਜਿੱਤ ਯਕੀਨੀ ਬਣਾਏਗਾ ਯੂਥ ਅਕਾਲੀ ਦਲ – ਫਤਿਹ/ਬਸਰਾ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ. ਸੋਹਣ ਸਿੰਘ ਠੰਡਲ ਦਾ ਫਗਵਾੜਾ ਪੁਹੰਚਣ ਤੇ ਯੂਥ ਅਕਾਲੀ ਦਲ ਵਲੋਂ ਰਣਜੀਤ ਸਿੰਘ ਫਤਿਹ ਅਤੇ ਇੰਦਰਜੀਤ ਸਿੰਘ ਬਸਰਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਨਾਲ ਯੂਥ ਅਕਾਲੀ ਆਗੂ ਤਰਨਜੀਤ ਸਿੰਘ ਚਾਨਾ, ਗੁਰਪ੍ਰੀਤ ਸਿੰਘ ਬੱਗਾ ਤੇ ਅਮਨਦੀਪ ਸਿੰਘ ਖਾਲਸਾ ਵੀ ਸਨ। ਰਣਜੀਤ ਸਿੰਘ ਫਤਿਹ ਅਤੇ ਇੰਦਰਜੀਤ ਸਿੰਘ ਬਸਰਾ ਨੇ ਪਾਰਟੀ ਉਮੀਦਵਾਰ ਸੋਹਨ ਸਿੰਘ ਠੰਡਲ ਨੂੰ ਭਰੋਸਾ ਦਿੱਤਾ ਕਿ ਯੂਥ ਅਕਾਲੀ ਦਲ ਉਹਨਾਂ ਦੀ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਏਗਾ। ਉਹਨਾਂ ਕਿਹਾ ਕਿ ਫਗਵਾੜਾ ਵਿਧਾਨਸਭਾ ਹਲਕੇ ‘ਚ ਜਲਦੀ ਹੀ ਯੂਥ ਅਕਾਲੀ ਦਲ ਵਲੋਂ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਡੀ ਪੱਧਰ ਤੇ ਚੋਣ ਪ੍ਰਚਾਰ ਮੁਹਿਮ ਅਰੰਭੀ ਜਾਵੇਗੀ ਅਤੇ ਡੋਰ-ਟੂ-ਡੋਰ ਵੋਟਰਾਂ ਨਾਲ ਸੰਪਰਕ ਕਰਕੇ ਸ੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਤੇ ਪਾਰਟੀ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਖੀ ਸੋਚ ਨਾਲ ਜਾਣੂ ਕਰਵਾਇਆ ਜਾਵੇਗਾ

