ਡਾਕਟਰ ਬੀ ਆਰ ਅੰਬੇਡਕਰ ਈ ਰਿਕਸ਼ਾ ਯੂਨੀਅਨ ਹੁਸ਼ਿਆਰਪੁਰ ਬਿੰਦਰ ਸਰੋਆ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।
ਡਾਕਟਰ ਬੀ ਆਰ ਅੰਬੇਡਕਰ ਈ ਰਿਕਸ਼ਾ ਯੂਨੀਅਨ ਹੁਸ਼ਿਆਰਪੁਰ ਬਿੰਦਰ ਸਰੋਆ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।

ਹੁਸ਼ਿਆਰਪੁਰ : ਸਦਾਨੰਦ ਸਾਬੀ, ਨੀਰਜ ਸਹੋਤਾ,ਧਰਮਵੀਰ ਸਿੰਘ
ਡਾਕਟਰ ਬੀ ਆਰ ਅੰਬੇਡਕਰ ਈ ਰਿਕਸ਼ਾ ਯੂਨੀਅਨ ਹੁਸ਼ਿਆਰਪੁਰ ਬਿੰਦਰ ਸਰੋਆ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਰਾਜ ਕੁਮਾਰ ਨੂੰ ਪ੍ਰਧਾਨ ਤੇ ਵਾਇਸ ਪ੍ਰਧਾਨ ਸੰਦੀਪ ਸੈਣੀ
ਨੂੰ ਲਗਾਇਆ ਗਿਆ । ਸਾਰੀ ਯੂਨੀਅਨ ਨੂੰ ਕਾਨੂੰਨ ਦੇ ਬਾਰੇ ਸਮਝਾਇਆ ਗਿਆ ਕਿ ਅਸੀਂ ਸਾਰੇ ਹੀ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਚਲਣਾ ਜਿੱਥੇ ਸਾਨੂੰ ਉਹ ਨਿਯਮ ਸਮਝਾਉਣ ਸਾਨੂੰ ਸਾਰਿਆਂ ਨੂੰ ਉਹੀ ਹੀ ਨਿਯਮ ਸਮਝ ਕੇ ਹੀ ਰੋਡ ਦੇ ਉੱਤੇ ਗੱਡੀਆਂ ਚਲਾਉਣ ਦੀ ਅਪੀਲ ਕੀਤੀ। ਜਿਸ ਵਿੱਚ ਸਾਨੂੰ ਸਭ ਤੋਂ ਜਰੂਰੀ ਲਾਈਸੰਸ ਹੈ ਤੇ ਆਪਣੀ ਹੀ ਯੂਨੀਅਨ ਦੀ ਜੋ ਵਰਦੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਆ ਉਹ ਪਾ ਕੇ ਰੱਖਣੀ ਚਾਹੀਦੀ ਹੈ । ਤੇ ਹਰ ਇੱਕ ਰਿਕਸ਼ਾ ਚਾਲਕ ਨੂੰ ਇਹ ਅਪੀਲ ਕੀਤੀ ਕਿ ਕੋਈ ਵੀ ਨਸ਼ਾ ਕਰਕੇ ਗੱਡੀ ਨਾ ਚਲਾਵੇ ।ਇਸ ਮੌਕੇ ਵਿਸ਼ੇਸ਼ ਤੌਰ ਤੇ ਬਿੰਦਰ ਸਰੋਆ ਜੋ ਈਰਕਸ਼ਾ ਯੂਨੀਅਨ ਦੇ ਚੇਅਰਮੈਨ ਵੀ ਹਨ ।ਪੰਜਾਬ ਪ੍ਰਧਾਨ ਸ੍ਰੀ ਰਵਿਦਾਸ ਟਾਈਗਰ ਫੋਰਸ ਤੋਂ ਜੱਸੀ ਤੱਲਣ ਵੱਲੋਂ ਦਿੱਤੇ ਹੋਏ ਸਟਿਕਰ ਵੀ ਲਗਾਏ ਗਏ ਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਹਮੇਸ਼ਾ ਲੋਕਾ ਦੇ ਹੱਕਾਂ ਤੇ ਸੇਵਾ ਲਈ ਬੱਚਨ ਬੰਦ ਰਹਿੰਦੀ ਹਮੇਸ਼ਾ ਗਰੀਬ ਦੇ ਹੱਕ ਵਿੱਚ ਰਹਿੰਦੀ ਹੈ।

