ਪੂਰੇ ਹਲਕੇ ਦੇ ਨਾਲ-ਨਾਲ ਫਗਵਾੜਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ: ਡਾ. ਰਾਜ ਕੁਮਾਰ

ਪੂਰੇ ਹਲਕੇ ਦੇ ਨਾਲ-ਨਾਲ ਫਗਵਾੜਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ: ਡਾ. ਰਾਜ ਕੁਮਾਰ

ਹੁਸ਼ਿਆਰਪੁਰ/ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਡਾ. ਰਾਜ ਨੂੰ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਲੋਕ ਹਲਕੇ ਦੇ ਵਿਕਾਸ ਲਈ ਡਾ. ਰਾਜ ਦੇ ਨਾਲ ਚੱਲਣ ਲਈ ਤਿਆਰ ਹਨ। ਇਸੇ ਲੜੀ ਤਹਿਤ ਹਲਕਾ ਇੰਚਾਰਜ ਜੋਗਿੰਦਰ ਮਾਨ ਦੀ ਅਗਵਾਈ ਹੇਠ ਪਿੰਡ ਬਰਨਾਲਾ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਹਾਜ਼ਰ ਪਿੰਡ ਵਾਸੀਆਂ ਨੇ ਡਾ. ਰਾਜ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਰਾਜ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ਤੇ ਜੋ ਭਰੋਸਾ ਜਤਾਇਆ ਹੈ, ਉਸ ਤੇ ਖਰਾ ਉਤਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਉਹ ਜਨਤਾ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਹਲਕੇ ਦੀ ਸੇਵਾ ਕੀਤੀ ਹੈ, ਉਸੇ ਤਨਦੇਹੀ ਨਾਲ ਫਗਵਾੜਾ ਦਾ ਵੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਮਦਨ ਲਾਲ, ਮਨਜੀਤ ਮਹਿਮੀ, ਸਾਬਕਾ ਸਰਪੰਚ ਚਰਨਜੀਤ, ਪੰਚ ਸੋਹਣ ਲਾਲ, ਸੰਤੋਖ ਸੱਲਣ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ

42 Views