ਪਿੰਡ ਲੱਖਪੁਰ ਵਿਖੇ ਲੱਲ (ਰਾਮਗੜ੍ਹੀਆ) ਬਿਰਾਦਰੀ ਨੇ ਸ਼ਰਧਾ ਨਾਲ ਮਨਾਇਆ ਸਲਾਨਾ ਵਿਸਾਖੀ ਜੋੜ ਮੇਲਾ

ਪਿੰਡ ਲੱਖਪੁਰ ਵਿਖੇ ਲੱਲ (ਰਾਮਗੜ੍ਹੀਆ) ਬਿਰਾਦਰੀ ਨੇ ਸ਼ਰਧਾ ਨਾਲ ਮਨਾਇਆ ਸਲਾਨਾ ਵਿਸਾਖੀ ਜੋੜ ਮੇਲਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਲੱਖਪੁਰ ਸਾਹਨੀ ਰੋਡ ਸਥਿਤ ਸ਼ਹੀਦ ਸਿੰਘਾਂ ਦੇ ਧਾਰਮਿਕ ਅਸਥਾਨ ਵਿਖੇ ਲੱਲ (ਰਾਮਗੜ੍ਹੀਆ) ਬਿਰਾਦਰੀ ਵਲੋਂ ਸਲਾਨਾ ਵਿਸਾਖੀ ਜੋੜ ਮੇਲਾ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਭਾਈ ਮੁਖਤਿਆਰ ਸਿੰਘ ਨੇ ਸਰਬੱਤ ਦੇ ਭਲੇ ਅਤੇ ਰਾਮਗੜ੍ਹੀਆ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਵੱਡੀ ਗਿਣਤੀ ਵਿਚ ਰਾਮਗੜੀਆ ਬਿਰਾਦਰੀ ਨੇ ਪਰਿਵਾਰਾਂ ਸਮੇਤ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਸਮੂਹ ਲੱਲ (ਰਾਮਗੜ੍ਹੀਆ) ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਹਨਾਂ ਸਮਾਗਮ ਨੂੰ ਸਫਲ ਬਨਾਉਣ ਲਈ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ। ਸੇਵਾਦਾਰਾਂ ਵਲੋਂ ਚਾਹ ਪਕੌੜੇ, ਠੰਡੇ ਮਿੱਠੇ ਜਲ, ਲੱਸੀ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਗੁਰਵੀਰ ਸਿੰਘ ਦਿੱਲੀ, ਕੁਲਦੀਪ ਸਿੰਘ ਦਿੱਲੀ ਵਾਲੇ, ਬਲਜੀਤ ਸਿੰਘ ਲੱਖਪੁਰ, ਧਰਮਵੀਰ ਸਿੰਘ ਲੁਧਿਆਣਾ, ਜਸਵੀਰ ਸਿੰਘ ਸਾਹਨੀ, ਕੁਲਦੀਪ ਸਿੰਘ, ਤਜਿੰਦਰ ਸਿੰਘ ਕਨੇਡਾ, ਗੁਰਦੀਪ ਸਿੰਘ, ਹਰਵਿੰਦਰ ਕੌਰ ਅਸਾਮ, ਗੁਰਮੀਤ ਕੌਰ ਲੱਖਪੁਰ, ਅਮਰੀਕ ਸਿੰਘ ਲੁਧਿਆਣਾ, ਪਰਮਿੰਦਰ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਕਿਸ਼ਨ ਸਿੰਘ ਲੱਖਪੁਰ, ਗੁਰਸ਼ਰਨ ਸਿੰਘ ਲੁਧਿਆਣਾ, ਦਵਿੰਦਰ ਸਿੰਘ, ਤਰਨਦੀਪ ਸਿੰਘ ਲੁਧਿਆਣਾ, ਕਮਲਜੀਤ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ, ਗੁਰਮੀਤ ਸਿੰਘ ਦਿੱਲੀ, ਗੁਰਜੀਤ ਸਿੰਘ, ਬਲਜੀਤ ਕੌਰ, ਕੁਲਦੀਪ ਕੌਰ ਲੁਧਿਆਣਾ, ਕਮਲਜੀਤ ਸਿੰਘ, ਕੁਲਵਿੰਦਰ ਕੌਰ ਕਨੇਡਾ, ਸੁਰਿੰਦਰ ਸਿੰਘ ਭਿੰਦਾ ਲੱਖਪੁਰ ਆਦਿ ਹਾਜਰ ਸਨ

56 Views