ਡਾ਼ ਭੀਮ ਰਾਓ ਅੰਬੇਡਕਰ ਜੀ ਦੀ 133 ਵੀਂ ਜੈਯੰਤੀ ਮਨਾਈ
ਡਾ਼ ਭੀਮ ਰਾਓ ਅੰਬੇਡਕਰ ਜੀ ਦੀ 133 ਵੀਂ ਜੈਯੰਤੀ ਮਨਾਈ
ਡਾ਼ ਬੀ਼ ਆਰ.ਅੰਬੇਡਕਰ ਗਿਆਨ ਦਾ ਪ੍ਰਤੀਕ ਹਨ – ਪ੍ਰਿੰਸੀਪਲ ਰੀਨਾ
ਫਗਵਾੜਾ (ਡਾ ਰਮਨ ) ਯੁੱਗ ਪੁਰਸ਼, ਭਾਰਤ ਰਤਨ ਅਤੇ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ਼ ਭੀਮ ਰਾਓ ਅੰਬੇਡਕਰ ਅਜਿਹੀ ਸ਼ਖ਼ਸੀਅਤ ਦਾ ਨਾਂ ਹੈ ਜਿਹਨਾਂ ਨੇ ਬਚਪਨ ਤੋਂ ਸਮਾਜਿਕ ਨਾ-ਬਰਾਬਰੀ, ਅਨਿਆਂ ਅਤੇ ਛੂਤਛਾਤ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ। ਉਹਨਾਂ ਵਿੱਦਿਆ ਦੇ ਸਹਾਰੇ ਸਮਾਜ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਕੀਤੇ। ਉਹਨਾਂ ਦੀ ਉੱਚ ਵਿੱਦਿਆ ਅਤੇ ਦੂਰਅੰਦੇਸ਼ੀ ਸੋਚ ਕਰਕੇ ਵਿਸ਼ਵ ਵਿਚ ਉਹਨਾਂ ਨੂੰ ਗਿਆਨ ਦੇ ਪ੍ਰਤੀਕ ਵਜੋਂ ਸਨਮਾਨਿਆ ਕੀਤਾ ਜਾਂਦਾ ਹੈ। ਉਹਨਾਂ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਕੇ ਖਾਸ ਕਰ ਔਰਤਾਂ ਦੀ ਸਿੱਖਿਆ ਅਤੇ ਸਮਾਜਿਕ ਬਰਾਬਰੀ ਲਈ ਮੀਲ ਪੱਥਰ ਰੱਖਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾ਼ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਨੇ ਕੀਤਾ। ਸਮਾਗਮ ਦੌਰਾਨ ਅੱਠਵੀਂ ਜਮਾਤ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਬਾਰੇ ਆਪਣਾ ਭਾਸ਼ਣ ਪੇਸ਼ ਕੀਤਾ। ਸਟਾਫ਼ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਮੈਡਮ ਕਮਲੇਸ਼ ਕੁਮਾਰੀ, ਊਸ਼ਾ ਰਾਣੀ, ਜਸਵਿੰਦਰ ਸਿੰਘ, ਅਮਰਜੀਤ ਕੌਰ, ਕਮਲਪ੍ਰੀਤ ਕੌਰ, ਅਰਜਨਜੀਤ ਸਿੰਘ, ਪੂਜਾ ਰਾਣੀ,ਦੇਵ ਰਾਜ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ

