ਨਿਊਰੋਸਰਜਨ ਡਾ. ਸੁਖਦੀਪ ਸਿੰਘ ਝਾਵਰ ਨੇ ਸੈਂਟਰਲ ਏਸ਼ੀਆ ਨਿਊਰੋਸਰਜਰੀ ਕਾਨਫਰੰਸ ‘ਚ ਖੱਟੀ ਵਾਹਵਾਹੀ

ਨਿਊਰੋਸਰਜਨ ਡਾ. ਸੁਖਦੀਪ ਸਿੰਘ ਝਾਵਰ ਨੇ ਸੈਂਟਰਲ ਏਸ਼ੀਆ ਨਿਊਰੋਸਰਜਰੀ ਕਾਨਫਰੰਸ ‘ਚ ਖੱਟੀ ਵਾਹਵਾਹੀ

ਲਾਈਵ ਵਰਕਸ਼ਾਪ ਦੌਰਾਨ ਬ੍ਰੇਨ ਟਿਊਮਰ ਦੀ ਕੀਤੀ ਸਫਲ ਸਰਜਰੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੇ ਨਿਊਰੋਸਰਜਨ ਅਤੇ ਝਾਵਰ ਹਸਪਤਾਲ ਦੇ ਐਮ.ਡੀ. ਡਾ: ਸੁਖਦੀਪ ਸਿੰਘ ਝਾਵਰ ਨੇ ਤਾਸ਼ਕੰਦ, (ਉਜ਼ਬੇਕਿਸਤਾਨ) ਵਿੱਚ ਹੋਈ ਸੈਂਟਰਲ ਏਸ਼ੀਆ ਨਿਊਰੋਸਰਜਰੀ ਕਾਨਫਰੰਸ ਵਿੱਚ ਅਹਿਮ ਯੋਗਦਾਨ ਪਾ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਉਕਤ ਕਾਨਫਰੰਸ ‘ਚ ਹਿੱਸਾ ਲੈ ਕੇ ਹਾਲ ਹੀ ਵਿੱਚ ਵਾਪਸ ਆਏ ਡਾ: ਝਾਵਰ ਨੇ ਦੱਸਿਆ ਕਿ ਇਸ ਵੱਕਾਰੀ ਸਮਾਗਮ ਦੀ ਮੁੱਖ ਗੱਲ ਇੱਕ ਲਾਈਵ ਸਰਜਰੀ ਵਰਕਸ਼ਾਪ ਸੀ, ਜਿੱਥੇ ਉਹਨਾਂ ਨੇ ਨਵੀਨਤਮ ਫਾਈਬਰ ਟਰੈਕਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਆਧੁਨਿਕ ਬ੍ਰੇਨ ਟਿਊਮਰ ਸਰਜਰੀ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ। ਕਾਨਫਰੰਸ ਵਿੱਚ ਪੂਰੇ ਏਸ਼ੀਆ ਤੋਂ ਨਿਊਰੋਸਰਜਨ ਅਤੇ ਮੈਡੀਕਲ ਪ੍ਰੋਫੈਸ਼ਨਲਜ਼ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਸ਼ਾਇਦ ਫਗਵਾੜਾ ਹੀ ਨਹੀਂ ਸਗੋਂ ਉੱਤਰੀ ਭਾਰਤ ਵਿੱਚ ਵੀ ਪਹਿਲੀ ਵਾਰ ਹੈ ਜਦੋਂ ਕਿਸੇ ਸਰਜਨ ਨੇ ਦੇਸ਼ ਤੋਂ ਬਾਹਰ ਲਾਈਵ ਸਰਜਰੀ ਕੀਤੀ ਹੈ। ਡਾ. ਝਾਵਰ ਅਨੁਸਾਰ ਪਿਛਲੇ ਦਿਨੀਂ ਬਾਰਸੀਲੋਨਾ ਵਿੱਚ ਆਯੋਜਿਤ ਯੂਰਪੀਅਨ ਯੂਨੀਅਨ ਨਿਊਰੋਸਰਜਰੀ ਐਸੋਸੀਏਸ਼ਨ ਦੀ ਸਾਲਾਨਾ ਕਾਨਫਰੰਸ ਵਿੱਚ ਵੀ ਸੱਦਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਨਿਊਨਤਮ ਇਨੋਵੇਸਿਵ ਦਿਮਾਗੀ ਸਰਜਰੀ ਅਤੇ ਸਰਜੀਕਲ ਸੁਰੱਖਿਆ ਬਾਰੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਸੀ

138 Views