ਕਮਲਾ ਨਹਿਰੂ ਕਾਲਜ ਵਿੱਚ ‘ਵੋਟਰ ਜਾਗਰੂਕਤਾ ਰੈਲੀ’ ਕੱਢੀ ਗਈ

ਕਮਲਾ ਨਹਿਰੂ ਕਾਲਜ ਵਿੱਚ ‘ਵੋਟਰ ਜਾਗਰੂਕਤਾ ਰੈਲੀ’ ਕੱਢੀ ਗਈ

ਸਥਾਨਕ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਦੇ ਐਨ.ਐਸ.ਐਸ. ਇਕਾਈ ਅਤੇ ਸਵੀਪ ਵੱਲੋਂ ਪ੍ਰਿੰਸੀਪਲ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡਾ: ਸਵਿੰਦਰ ਪਾਲ ਦੀ ਸੁਯੋਗ ਅਗਵਾਈ ਹੇਠ ਸਾਂਝੇ ਤੌਰ ਤੇ ‘ਵੋਟਰ ਜਾਗਰੂਕਤਾ ਰੈਲੀ’ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਵਿਦਿਆਰਥਣਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਉਹ ਪੰਜਾਬ ਵਿੱਚ 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਵੋਟ ਪਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਹੋਰਨਾਂ ਨੂੰ ਵੀ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਪੂੰਜੀ ਹਨ, ਨੌਜਵਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਇਸ ਲਈ ਨੌਜਵਾਨ ਲੜਕੀਆਂ ਨੂੰ ਅੱਗੇ ਆ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਮਾਜ ਵਿੱਚ ਆਪਣੀ ਜ਼ਿੰਮੇਵਾਰ ਭੂਮਿਕਾ ਨਿਭਾਉਣ ਦੀ ਲੋੜ ਹੈ। ਇਸ ਰੈਲੀ ਵਿੱਚ 80 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿੱਤਾ। ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫਸਰ ਡਾ.ਲਲਿਤ ਕੁਮਾਰ ਅਤੇ ਮੈਡਮ ਨਿਧੀ ਜੱਸਲ਼ ਹਾਜ਼ਰ ਸਨ

58 Views