ਮੇਹਲੀ-ਮੇਹਟਾਂ ਬਾਈਪਾਸ ਰੋਡ ‘ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਲੰਗਰ ਦੀ ਹੋਈ ਅਰੰਭਤਾ

ਮੇਹਲੀ-ਮੇਹਟਾਂ ਬਾਈਪਾਸ ਰੋਡ ‘ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਲੰਗਰ ਦੀ ਹੋਈ ਅਰੰਭਤਾ

ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਸ਼ੁੱਕਰਵਾਰ ਨੂੰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਹੋਲਾ ਮਹੱਲਾ ਲੰਗਰ ਕਮੇਟੀ (ਰਜਿ.) ਬਾਈਪਾਸ ਰੋਡ ਫਗਵਾੜਾ ਵਲੋਂ ਖਾਲਸਾ ਸਾਜਨਾ ਦਿਵਸ ਮੌਕੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸਹੂਲਤ ਲਈ ਹਰ ਵਾਰ ਦੀ ਤਰ੍ਹਾਂ ਸਲਾਨਾ ਲੰਗਰ ਦੀ ਸੇਵਾ ਦੀ ਆਰੰਭਤਾ ਕੀਤੀ ਗਈ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਂਦਿਆਂ ਸੇਵਾਦਾਰਾਂ ਵਲੋਂ ਸੰਗਤ ਨੂੰ ਲੰਗਰ ਵਰਤਾਇਆ ਗਿਆ। ਕਮੇਟੀ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਸਤਿਸੰਗ ਘਰ ਦੇ ਨਜਦੀਕ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 24 ਘੰਟੇ ਨਿਰਵਿਘਨ ਲੰਗਰ ਵਰਤਾਇਆ ਜਾਵੇਗਾ। 12 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਵਾਰ ਵੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੇਸੀ ਘਿਓ ਨਾਲ ਤਿਆਰ ਕੀਤਾ ਲੰਗਰ ਵਰਤਾਇਆ ਜਾਵੇਗਾ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਹਮੇਸ਼ਾ ਦੀ ਤਰ੍ਹਾਂ ਇਸ ਲੰਗਰ ਨੂੰ ਸਫਲ ਬਨਾਉਣ ਵਿਚ ਆਪਣਾ ਯੋਗਦਾਨ ਪਾਇਆ ਜਾਵੇ। ਲੰਗਰ ਵਿਚ ਰਸਦ ਜਾਂ ਕੋਈ ਹੋਰ ਸਹਿਯੋਗ ਕਰਨ ਲਈ ਕਮੇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਇਲਾਕੇ ਦੀ ਸਮੂਹ ਬੀਬੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਲਈ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ। ਉਹਨਾਂ ਦੱਸਿਆ ਕਿ ਲੰਗਰ ਦੀ ਸਮਾਪਤੀ 12 ਅਪ੍ਰੈਲ ਨੂੰ ਕੀਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਪਟਵਾਰੀ ਕੈਸ਼ੀਅਰ, ਮੋਹਨ ਸਿੰਘ, ਬਿੰਦਰ ਸਿੰਘ, ਤਜਿੰਦਰ ਸਿੰਘ, ਰਸ਼ਪਾਲ ਸਿੰਘ ਧਨੋਤਾ, ਸੁਖਦਿਆਲ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ, , ਪੁਰਸ਼ੋਤਮ ਲਾਲ, ਦਲਜੀਤ ਸਿੰਘ, ਪ੍ਰੀਤ ਔਲਖ, ਕੁਲਵੀਰ ਸਿੰਘ, ਸਾਬੀ, ਰਜਿੰਦਰ ਸਿੰਘ ਕਾਕਾ, ਮਾਨ ਸਿੰਘ ਅਤੇ ਹਨੀ ਸਿੰਘ ਹਲਵਾਈ ਤੋਂ ਇਲਾਵਾ ਬਾਬਾ ਜਸਬੀਰ ਸਿੰਘ, ਪਿਆਰਾ ਸਿੰਘ ਲੀਡਰ ਤੇ ਹੋਰ ਸੇਵਾਦਾਰ, ਮਨਵੀਰ ਸਿੰਘ ਮੰਨੂ, ਗੁਰਜੋਤ ਸਿੰਘ ਜੋਤਾ, ਗੁਰਪ੍ਰੀਤ ਸਿੰਘ ਗੋਪੀ, ਹਰਜੋਤ ਸਿੰਘ, ਪਾਲਾ, ਨਸੀਬ ਸਿੰਘ, ਫੌਜਾ ਸਿੰਘ, ਪਰਮਜੀਤ ਸਿੰਘ, ਗੋਪੀ, ਦਵਿੰਦਰ ਸਿੰਘ ਚਾਓ, ਜੋਗਾ ਸਿੰਘ ਪੰਡੋਰੀ, ਗੁਰਮੁਖ ਸਿੰਘ, ਜੋਰਾਵਰ ਸਿੰਘ, ਦਵਿੰਦਰ ਸਿੰਘ ਚਾਓ, ਜੋਰਾਵਰ ਸਿੰਘ, ਪ੍ਰਭਜੋਤ ਸਿੰਘ, ਬਲਕਰਨ ਸਿੰਘ, ਮਨਵੀਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜਰ ਸਨ

76 Views