ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਪਰਿਵਾਰਾਂ ਸਮੇਤ ਪਹੁੰਚੀ ਸੰਗਤ ਨੇ ਲਿਆ ਵੱਡੇ ਵਢੇਰਿਆਂ ਦਾ ਅਸ਼ੀਰਵਾਦ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਲਕਪੁਰ ਰੋਡ ਪਿੰਡ ਲੱਖਪੁਰ-ਸਾਹਨੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਪੁੰਨੀ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਸੁੱਖ ਸ਼ਾਂਤੀ ਦੀ ਅਰਦਾਸ ਕਰਦਿਆਂ ਪਿਤਰਾਂ ਦੀ ਪੂਜਾ ਕਰਕੇ ਅਸ਼ੀਰਵਾਦ ਲਿਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਮਹੰਤ ਰਾਮਜੀ, ਬਾਬਾ ਕਰਨੈਲ ਸਿੰਘ, ਸੁਆਮੀ ਪ੍ਰੇਮਾਨੰਦ ਅਤੇ ਬਾਬਾ ਮਲੰਗੀ ਨੇ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਵੱਡੇ ਵਢੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਜਸਵੰਤ ਸਿੰਘ ਪੁੰਨੀ, ਗੋਪਾਲ ਕ੍ਰਿਸ਼ਨ ਪੁੰਨੀ, ਚਰਨਜੀਤ ਪੁੰਨੀ, ਪ੍ਰਦੀਪ ਕੁਮਾਰ ਪੁੰਨੀ ਅਤੇ ਪਿ੍ਰੰਸ ਪੁੰਨੀ ਨੇ ਦੱਸਿਆ ਕਿ ਹਰ ਸਾਲ ਚੇਤ ਮਹੀਨੇ ਦੌਰਾਨ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਪ੍ਰਬੰਧਕਾਂ ਵਲੋਂ ਸੇਵਾਦਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਪੁੰਨੀ ਪਰਿਵਾਰਾਂ ਵਲੋਂ ਪਿਤਰਾਂ ਦੇ ਸਨਮਾਨ ਵਿਚ ਭਜਨ ਕੀਰਤਨ ਦੇ ਨਾਲ ਸੇਵਾਦਾਰਾਂ ਵਲੋਂ ਚਾਹ-ਪਕੌੜੇ, ਕੋਲਡ ਡਰਿੰਕ, ਲੰਗਰ ਅਤੇ ਜਲੇਬੀਆਂ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਪ੍ਰਿੰਸ ਪੂੰਨੀ, ਸੋਮ ਨਾਥ ਪੂੰਨੀ, ਹਰਜੀਤ ਪੂੰਨੀ, ਐੱਸ. ਪੀ. ਪੂੰਨੀ, ਪ੍ਰਦੀਪ ਪੂੰਨੀ, ਰਾਹੁਲ ਪੂੰਨੀ, ਅਮਿਤ ਪੂੰਨੀ, ਮੰਗਾ ਪੂੰਨੀ, ਪ੍ਰਦੀਪ ਪੂੰਨੀ ਫਗਵਾੜਾ, ਸੋਨੂੰ ਪੁੰਨੀ ਯੂ.ਕੇ., ਬੋਬੀ ਪੁੰਨੀ, ਰੋਹਿਤ ਕੌਸ਼ਲ, ਪ੍ਰੀਤ ਕੌਸ਼ਲ, ਮਨੀਸ਼ ਪੁੰਨੀ, ਵਿਜੇ ਕੁਮਾਰ ਪੂੰਨੀ, ਮਨੋਹਰ ਲਾਲ ਪੂੰਨੀ ਅਤੇ ਕਮਲ ਪੂੰਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੰਨੀ ਪਰਿਵਾਰਾਂ ਨੇ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ

53 Views