ਪਿੰਡ ਬਬੇਲੀ ਤੋਂ ਰਾਮਪੁਰ ਸੁੰਨੜਾ ਲਿੰਕ ਰੋਡ ਦੇ ਰਹੀ ਹਾਦਸਿਆਂ ਨੂੰ ਸੱਦਾ

ਪਿੰਡ ਬਬੇਲੀ ਤੋਂ ਰਾਮਪੁਰ ਸੁੰਨੜਾ ਲਿੰਕ ਰੋਡ ਦੇ ਰਹੀ ਹਾਦਸਿਆਂ ਨੂੰ ਸੱਦਾ

ਵੱਡੇ ਡੂੰਘੇ ਟੋਇਆਂ ਕਾਰਨ ਵਾਹਨ ਚਾਲਕਾਂ ਦਾ ਲੰਘਣਾ ਹੋਇਆ ਮੁਸ਼ਕਿਲ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਬਲਾਕ ਫਗਵਾੜਾ ਦੇ ਪਿੰਡ ਬਬੇਲੀ ਤੋਂ ਰਾਮਪੁਰ ਸੁੰਨੜਾ ਵਾਇਆ ਹੁਸ਼ਿਆਰਪੁਰ ਰੋਡ (ਖੋਖਾ ਮੋੜ) ਵਾਲੀ ਲਿੰਕ ਸੜਕ ਦੀ ਤਰਸ ਯੋਗ ਹਾਲਤ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਸੁਰਿੰਦਰ ਸਿੰਘ ਧੁੱਗਾ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ, ਨਰਿੰਦਰ ਸਿੰਘ, ਰਵਿੰਦਰ ਸਿੰਘ ਐਨ.ਆਰ.ਆਈ., ਸੁਰਜੀਤ ਸਿੰਘ, ਗੁਰਦੀਪ ਸਿੰਘ, ਮੋਹਨ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਬੂਟਾ ਸਿੰਘ ਤੇ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਇਸ ਸੜਕ ਦੇ ਵਿਚਾਕਰ ਵੱਡੇ ਤੇ ਡੂੰਘੇ ਟੋਏ ਹਨ। ਸੜਕ ਉਖੜੀ ਹੋਣ ਕਰਕੇ ਗੋਲ ਵੱਟੇ ਜਿੱਥੇ ਵਾਹਨਾਂ ਦੇ ਟਾਇਰ ਹੇਠਾਂ ਆਉਣ ਨਾਲ ਫਿਸਲਣ ਦਾ ਖਤਰਾ ਪੈਦਾ ਕਰਦੇ ਹਨ, ਉੱਥੇ ਹੀ ਉੱਭਰ ਕੇ ਵੀ ਵੱਜਣ ਦਾ ਖਤਰਾ ਹੈ। ਰਾਤ ਸਮੇਂ ਤੇਜ ਰਫਤਾਰ ਵਾਹਨ ਜਦੋਂ ਸੜਕ ਦੀ ਮਾੜੀ ਹਾਲਤ ਦੇਖ ਕੇ ਯਕਦਮ ਬਰੇਕ ਮਾਰਦੇ ਹਨ ਤਾਂ ਵੀ ਹਾਦਸੇ ਵਾਪਰਨ ਦਾ ਖਤਰਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਕਈ ਛੋਟੇ ਹਾਦਸੇ ਇਸ ਸੜਕ ਦੀ ਮਾੜੀ ਹਾਲਤ ਕਾਰਨ ਹੋ ਚੁੱਕੇ ਹਨ ਅਤੇ ਕਾਫੀ ਲੋਕਾਂ ਦੇ ਸੱਟਾਂ ਲੱਗ ਚੁੱਕੀਆਂ ਹਨ। ਜੇਕਰ ਸਮਾਂ ਰਹਿੰਦੇ ਸੜਕ ਦੀ ਸਾਰ ਨਾ ਲਈ ਗਈ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਹਨਾਂ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਪੁਰਜੋਰ ਮੰਗ ਕੀਤੀ ਕਿ ਪਹਿਲ ਦੇ ਅਧਾਰ ਤੇ ਇਸ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਕਸ਼ਮੀਰ ਸਿੰਘ, ਸਾਗਰ ਰਾਮ, ਸੁਖਦੇਵ ਰਾਮ, ਹਰਜਿੰਦਰ ਸਿੰਘ ਤੇ ਪਰਮਜੀਤ ਆਦਿ ਹਾਜਰ ਸਨ

67 Views