ਸਰਵਟਾ ਗੋਤਰ ਜਠੇਰੇ ਮੇਲਾ 13 ਅਪ੍ਰੈਲ ਨੂੰ
ਸਰਵਟਾ ਗੋਤਰ ਜਠੇਰੇ ਮੇਲਾ 13 ਅਪ੍ਰੈਲ ਨੂੰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਰਵਟਾ ਜਠੇਰੇ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਸੇਵਾਦਾਰ ਕਿਸ਼ਨ ਲਾਲ ਸਰਵਟਾ, ਰਾਮ ਮੂਰਤੀ ਸਰਵਟਾ ਅਤੇ ਬਿੱਟੂ ਸਰਵਟਾ ਦੀ ਸਾਂਝੀ ਅਗਵਾਈ ਹੇਠ ਹੋਈ। ਜਿਸ ਵਿਚ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਜਠੇਰੇ ਅਸਥਾਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਲਾਨਾ ਜਠੇਰੇ ਮੇਲੇ ਦੀਆਂ ਤਿਆਰਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲੱਕੀ ਸਰਵਟਾ, ਦੀਪਕ ਸਰਵਟਾ ਅਤੇ ਸਨੀ ਸਰਵਟਾ ਨੇ ਦੱਸਿਆ ਕਿ ਸਵੇਰੇ ਭਗਵਾਨ ਵਾਲਮੀਕਿ ਜੀ ਦੇ ਪਾਠ ਉਪਰੰਤ ਧਾਰਮਿਕ ਰੀਤੀ ਰਿਵਾਜ ਮੁਤਾਬਿਕ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਲਿਆ ਜਾਵੇਗਾ। ਉਪਰੰਤ ਭਜਨ ਕੀਰਤਨ ਹੋਵੇਗਾ। ਚਾਹ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਸਮੂਹ ਸਵਰਟਾ ਪਰਿਵਾਰਾਂ ਨੂੰ ਇਸ ਸਲਾਨਾ ਸਮਾਗਮ ਵਿਚ ਹਰ ਸਾਲ ਦੀ ਤਰ੍ਹਾਂ ਪਹੁੰਚ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਓਹਰੀ ਸਰਵਟਾ, ਰਵੀ ਸਰਵਟਾ, ਰਮਨ ਸਰਵਟਾ, ਪਵਨ ਸਰਵਟਾ, ਕਾਲੀ ਸਰਵਟਾ, ਹਰਮੇਸ਼ ਲਾਲ ਸਰਵਟਾ, ਦੀਪਕ ਵਧਵਾ, ਮਿੱਕੀ ਸਰਵਟਾ, ਸੰਦੀਪ ਸਰਵਟਾ, ਮਾਲੋ ਸਰਵਟਾ, ਰੋਸ਼ਨ ਸਰਵਟਾ, ਕਰਨ ਸਰਵਟਾ, ਆਕਾਸ਼ ਸਰਵਟਾ, ਸੋਨੂੰ ਸਰਵਟਾ, ਪੱਪੂ ਸਰਵਟਾ ਆਦਿ ਹਾਜਰ ਸਨ

