ਮੇਲਾ ਮਈਆ ਦਾ ਸਮਾਗਮ ਦੇ ਸਬੰਧ ਵਿੱਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ ਜੋਗਿੰਦਰ ਸਿੰਘ ਮਾਨ

ਮੇਲਾ ਮਈਆ ਦਾ ਸਮਾਗਮ ਦੇ ਸਬੰਧ ਵਿੱਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ ਜੋਗਿੰਦਰ ਸਿੰਘ ਮਾਨ

ਸੰਗਤ ਨੂੰ ਦਿੱਤੀ ਚੇਤ ਨਵਰਾਤ੍ਰਿਆਂ ਦੀ ਵਧਾਈ

ਫਗਵਾੜਾ (ਡਾ ਰਮਨ/ ਹਰਦਿਆਲਮੇਲਾ ਮਈਆ ਦਾ ਸਮਾਗਮ ਦੇ ਸਬੰਧ ਵਿੱਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ ਜੋਗਿੰਦਰ ਸਿੰਘ ਮਾਨ

ਸੰਗਤ ਨੂੰ ਦਿੱਤੀ ਚੇਤ ਨਵਰਾਤ੍ਰਿਆਂ ਦੀ ਵਧਾਈ

ਫਗਵਾੜਾ (ਡਾ ਰਮਨ/ ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਿਵ ਮੰਦਿਰ ਪੱਕਾ ਬਾਗ (ਸਟਾਰਚ ਮਿਲ) ਫਗਵਾੜਾ ਤੋਂ ਚੇਤ ਮਹੀਨੇ ਦੇ ਨਵਰਾਤ੍ਰਿਆਂ ਨੂੰ ਸਮਰਪਿਤ 9ਵੇਂ ‘ਮੇਲਾ ਮਈਆ ਦਾ’ ਸਮਾਗਮ ਦੇ ਸਬੰਧ ਵਿਚ 11 ਜਯੋਤੀ ਸਰੂਪਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਿਰਕਤ ਕੀਤੀ। ਇਹ 11 ਜਯੋਤੀ ਸਰੂਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਪੁਰਾਣਾ ਡਾਕ ਘਰ ਰੋਡ ਦੀ ਗਰਾਉਂਡ ‘ਚ ਸਮਾਗਮ ਵਾਲੀ ਜਗ੍ਹਾ ਤੇ ਸਥਾਪਤ ਕੀਤੇ ਗਏ ਹਨ। ਜੋਗਿੰਦਰ ਮਾਨ ਨੇ ਮਾਂ ਭਗਵਤੀ ਦਾ ਅਸ਼ੀਰਵਾਦ ਲੈਣ ਉਪਰੰਤ ਸਮੂਹ ਹਾਜਰੀਨ ਨੂੰ ਨਵਰਾਤ੍ਰਿਆਂ ਅਤੇ ਨਵ ਬਿਕ੍ਰਮੀ ਸੰਮਤ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਪਹੁੰਚ ਪਤਵੰਤਿਆਂ ਨੂੰ ਮਾਤਾ ਰਾਣੀ ਦੀ ਚੁੰਨਰੀ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਹਰਮੇਸ਼ ਪਾਠਕ, ਨਰੇਸ਼ ਸ਼ਰਮਾ ਬਲਾਕ ਪ੍ਰਧਾਨ, ਰਣਜੀਤ ਪਾਲ ਪਾਬਲਾ, ਰਘਬੀਰ ਕੌਰ ਮਹਿਲਾ ਕੋਆਰਡੀਨੇਟਰ, ਚਮਨ ਲਾਲ, ਸਰਬਜੀਤ ਤੋਂ ਇਲਾਵਾ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਹੋਰ ਪਤਵੰਤੇ ਹਾਜਰ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਿਵ ਮੰਦਿਰ ਪੱਕਾ ਬਾਗ (ਸਟਾਰਚ ਮਿਲ) ਫਗਵਾੜਾ ਤੋਂ ਚੇਤ ਮਹੀਨੇ ਦੇ ਨਵਰਾਤ੍ਰਿਆਂ ਨੂੰ ਸਮਰਪਿਤ 9ਵੇਂ ‘ਮੇਲਾ ਮਈਆ ਦਾ’ ਸਮਾਗਮ ਦੇ ਸਬੰਧ ਵਿਚ 11 ਜਯੋਤੀ ਸਰੂਪਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਿਰਕਤ ਕੀਤੀ। ਇਹ 11 ਜਯੋਤੀ ਸਰੂਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਪੁਰਾਣਾ ਡਾਕ ਘਰ ਰੋਡ ਦੀ ਗਰਾਉਂਡ ‘ਚ ਸਮਾਗਮ ਵਾਲੀ ਜਗ੍ਹਾ ਤੇ ਸਥਾਪਤ ਕੀਤੇ ਗਏ ਹਨ। ਜੋਗਿੰਦਰ ਮਾਨ ਨੇ ਮਾਂ ਭਗਵਤੀ ਦਾ ਅਸ਼ੀਰਵਾਦ ਲੈਣ ਉਪਰੰਤ ਸਮੂਹ ਹਾਜਰੀਨ ਨੂੰ ਨਵਰਾਤ੍ਰਿਆਂ ਅਤੇ ਨਵ ਬਿਕ੍ਰਮੀ ਸੰਮਤ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਪਹੁੰਚ ਪਤਵੰਤਿਆਂ ਨੂੰ ਮਾਤਾ ਰਾਣੀ ਦੀ ਚੁੰਨਰੀ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਹਰਮੇਸ਼ ਪਾਠਕ, ਨਰੇਸ਼ ਸ਼ਰਮਾ ਬਲਾਕ ਪ੍ਰਧਾਨ, ਰਣਜੀਤ ਪਾਲ ਪਾਬਲਾ, ਰਘਬੀਰ ਕੌਰ ਮਹਿਲਾ ਕੋਆਰਡੀਨੇਟਰ, ਚਮਨ ਲਾਲ, ਸਰਬਜੀਤ ਤੋਂ ਇਲਾਵਾ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਹੋਰ ਪਤਵੰਤੇ ਹਾਜਰ ਸਨ

55 Views