ਮਾਮਲਾ ਸ਼ਾਹਕੋਟ ਥਾਣਾ ਮੁਖੀ ਯਾਦਵਿੰਦਰ ਸਿੰਘ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਦਾ।

ਮਾਮਲਾ ਸ਼ਾਹਕੋਟ ਥਾਣਾ ਮੁਖੀ ਯਾਦਵਿੰਦਰ ਸਿੰਘ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਦਾ।

ਪੱਤਰਕਾਰਾਂ ਤੇ ਦਬਾਅ ਬਣਾ ਕੇ ਥਾਣਾ ਮੁਖੀ ਵੱਲੋਂ ਝੂਠੀਆਂ ਖਬਰਾਂ ਲਗਵਾਉਣਾ ਬੇਹੱਦ ਨਿੰਦਣਯੋਗ :- ਮਨਜੀਤ ਮਾਨ ਸੂਬਾ ਪ੍ਰਧਾਨ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ

ਝਪਟਮਾਰ ਨੂੰ ਕਾਬੂ ਕਰਨ ਵਾਲੀ ਬਹਾਦਰ ਲੜਕੀ ਨੂੰ ਨਜ਼ਰ ਅੰਦਾਜ਼ ਕਰਕੇ ਪੁਲਸ ਵੱਲੋਂ ਫੋਕੀ ਵਾਹੋ ਵਾਹੀ ਖੱਟਣਾ ਸ਼ਰਮਨਾਕ ।

ਕਪੂਰਥਲਾ, 6 ਅਪ੍ਰੈਲ ( ਪ੍ਰੀਤ ਸੰਗੋਜਲਾ ) ਪਿਛਲੇ ਦਿਨੀਂ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਵੱਲੋਂ ਸ਼ਾਹਕੋਟ ਦੇ ਇਕ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦਾ ਮਾਮਲਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ ਤੇ ਜਲੰਧਰ ਪੁਲਿਸ ਦੀ ਬਹੁਤ ਕਿਰਕਰੀ ਹੋ ਰਹੀ ਹੈ। ਸਰਗਰਮ ਪੱਤਰਕਾਰ ਜੱਥੇਬੰਦੀ ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ , ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਵੱਲੋਂ ਐੱਸ.ਐੱਚ.ਓ. ਯਾਦਵਿੰਦਰ ਸਿੰਘ ਦੇ ਪੱਤਰਕਾਰ ਤੇ ਝੂਠੀ ਖ਼ਬਰ ਲਗਾਉਣ ਦੇ ਪਾਏ ਦਬਾਅ ਤੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਥਾਣਾ ਮੁਖੀ ਵੱਲੋਂ ਇਕ ਬਹਾਦਰ ਲੜਕੀ ਵੱਲੋਂ ਇਕ ਝਪਟਮਾਰ ਲੁਟੇਰੇ ਨੂੰ ਬਹਾਦਰੀ ਨਾਲ ਕਾਬੂ ਕਰਕੇ ਲੋਕਾਂ ਦੀ ਮਦਦ ਨਾਲ ਪੁਲਿਸ ਹਵਾਲੇ ਕਰਨ ਦੀ ਗੱਲ ਨੂੰ ਦਰਕਿਨਾਰ ਕਰਕੇ ਹੋਰ ਰੰਗਤ ਦੇ ਕੇ ਪੁਲਿਸ ਦੀ ਫੋਕੀ ਵਾਹੋ ਵਾਹੀ ਦਾ ਪ੍ਰੈਸ ਨੋਟ ਬਣਾ ਕੇ ਪੱਤਰਕਾਰ ਤੇ ਦਬਾਅ ਪਾਇਆ ਕਿ ਤੂੰ ਮੇਰੇ ਹਿਸਾਬ ਨਾਲ ਖ਼ਬਰ ਬਣਾ ਪੱਤਰਕਾਰ ਵੱਲੋਂ ਝੂਠੀ ਖ਼ਬਰ ਨਾ ਲਾਉਣ ਦੀ ਗੱਲ ਕਹਿਣ ਤੇ ਤਹਿਸ਼ ਵਿੱਚ ਆਏ ਥਾਣਾ ਮੁਖੀ ਵੱਲੋਂ ਕੀਤੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਨਜੀਤ ਮਾਨ ਸੂਬਾ ਪ੍ਰਧਾਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਨੇ ਕਿਹਾ ਕਿ ਥਾਣਾ ਮੁਖੀ ਦੀ ਇਸ ਕੋਝੀ ਹਰਕਤ ਨਾਲ ਸਾਰਾ ਪੁਲਿਸ ਪ੍ਰਸ਼ਾਸਨ ਬਦਨਾਮ ਹੋ ਰਿਹਾ ਹੈ ਇਸ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਥਾਣਾ ਮੁਖੀ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਭਰੋਸਾ ਪੁਲਿਸ ਪ੍ਰਸ਼ਾਸਨ ਤੇ ਬਣਿਆ ਰਹੇ। ਉਨ੍ਹਾਂ ਕਿਹਾ ਕਿ ਇਹ ਐੱਸ.ਐੱਚ.ਓ. ਪੱਤਰਕਾਰਾਂ ਨੂੰ ਦਬਾਅ ਕੇ ਪੁਲਸ ਦੀਆਂ ਮਨਘੜਤ ਕਹਾਣੀ ਵਾਲੀਆਂ ਝੂਠੀਆਂ ਖ਼ਬਰਾਂ ਲਗਵਾਉਣਾ ਚਾਹੁੰਦਾ ਹੈ ਜੋ ਕਿ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਹੈ ਅਤੇ ਇਹ ਮਾੜਾ ਵਤੀਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਪੱਤਰਕਾਰਾਂ ਦੀ ਵਿਸ਼ੇਸ਼ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਲੋੜ ਪੈਣ ਤੇ ਜੇਕਰ ਸੀਨੀਅਰ ਪੁਲਿਸ ਅਧਿਕਾਰੀ ਨੇ ਐਸ ਐਚ ਓ ਦੇ ਖਿਲਾਫ ਕੋਈ ਨੋਟਿਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ਦੇ ਸਾਹਮਣੇ ਧਰਨੇ ਲਗਾਏ ਜਾਣਗੇ।

246 Views