ਐਡਵੋਕੇਟ ਦੀਪਕ ਸ਼ਰਮਾ ਜੀ ਨੂੰ ਬੀ ਜੇ ਪੀ ਹਾਈਕਮਾਂਡ ਵਲੋ ਹਲਕਾ ਸ਼ਾਹਕੋਟ ਦੇ ਕਨਵੀਨਰ (ਇੰਚਾਰਜ) ਲਾਉਣ ਤੇ ਮਲਸੀਆ ਮੰਡਲ ਬੀ ਜੇ ਪੀ ਵੱਲੋ ਹਾਈਕਮਾਂਡ ਦਾ ਧੰਨਵਾਦ
ਐਡਵੋਕੇਟ ਦੀਪਕ ਸ਼ਰਮਾ ਜੀ ਨੂੰ ਬੀ ਜੇ ਪੀ ਹਾਈਕਮਾਂਡ ਵਲੋ ਹਲਕਾ ਸ਼ਾਹਕੋਟ ਦੇ ਕਨਵੀਨਰ (ਇੰਚਾਰਜ) ਲਾਉਣ ਤੇ ਮਲਸੀਆ ਮੰਡਲ ਬੀ ਜੇ ਪੀ ਵੱਲੋ ਹਾਈਕਮਾਂਡ ਦਾ ਧੰਨਵਾਦ
ਕਾਲਾ ਸੰਘਿਆਂ 5 ਅਪ੍ਰੈਲ (ਮਨਜੀਤ ਮਾਨ) ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਵੱਲੋਂ ਉੱਘੇ ਸਮਾਜ ਸੇਵਕ ਸੀਨੀਅਰ ਐਡਵੋਕੇਟ ਦੀਪਕ ਸ਼ਰਮਾ ਮਲਸੀਆਂ ਸਾਬਕਾ ਪ੍ਰਧਾਨ ਬਾਰ ਕੌਂਸਲ ਨਕੋਦਰ ਨੂੰ ਹਲਕਾ ਸ਼ਾਹਕੋਟ ਦੇ ਕਨਵੀਨਰ (ਇੰਚਾਰਜ) ਲਗਾਉਣ ਤੇ ਮਲਸੀਆਂ ਮੰਡਲ ਦੇ ਪ੍ਰਧਾਨ ਸ੍ਰੀ ਦਲਬੀਰ ਸੱਭਰਵਾਲ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਵੱਖ ਵੱਖ ਥਾਵਾਂ ਤੇ ਲੱਡੂ ਵੰਡੇ ਗਏ ਮੰਡਲ ਪ੍ਰਧਾਨ ਦਲਬੀਰ ਸੱਭਰਵਾਲ ਨੇ ਐਡਵੋਕੇਟ ਦੀਪਕ ਸ਼ਰਮਾ ਨੂੰ ਵਧਾਈ ਦਿੰਦਿਆਂ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸ੍ਰੀ ਸੱਭਰਵਾਲ ਨੇ ਕਿਹਾ ਕਿ ਸ਼੍ਰੀ ਦੀਪਕ ਸ਼ਰਮਾ ਜੀ ਕਰੀਬ 30 ਸਾਲਾਂ ਤੋਂ ਪਾਰਟੀ ਦੀ ਤੇ ਹਲਕੇ ਦੇ ਲੋਕਾਂ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ਜਿਨ੍ਹਾਂ ਪ੍ਰਤੀ ਪਾਰਟੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਾਈਕੋਰਟ ਵਲੋਂ ਮਾਣ ਦਿੱਤਾ ਗਿਆ ਸ਼੍ਰੀ ਸੱਭਰਵਾਲ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ ਉਨ੍ਹਾਂ ਹੋਰ ਕਿਹਾ ਕਿ ਹਲਕਾ ਸ਼ਾਹਕੋਟ ਤੋਂ ਭਾਜਪਾ ਉਮੀਦਵਾਰ ਨੂੰ ਭਾਰੀ ਲੀਡ ਨਾਲ ਜਿਤਾ ਕੇ ਅਸੈਂਬਲੀ ਵਿੱਚ ਭੇਜਣਗੇ ਇਸ ਮੌਕੇ ਵਿਪਨ ਕੁਮਾਰ ਜਨਰਲ ਸਕੱਤਰ, ਰੁਪਿੰਦਰ ਸਿੰਘ ਭੱਟੀ, ਰਾਮ ਰਤਨ,ਸੋਹਣ ਲਾਲ ਭਾਰਦਵਾਜ, ਹਰਦੀਪ ਸਿੰਘ ਤੇਜ਼ੀ, ਕ੍ਰਿਸ਼ਨ ਲਾਲ ਤਨੇਜਾ, ਅਮਰਜੀਤ ਖ਼ਾਨ, ਹਰਮੇਸ਼ ਲਾਲ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਤੇ ਹਾਜ਼ਿਰ ਸਨ।

