ਪੰਡਿਤ ਸੰਦੀਪ ਭਾਰਦਵਾਜ ਦੇ ਗ੍ਰਹਿ ਵਿਖੇ ਹੋਇਆ ਪ੍ਰਭਾਤ ਫੇਰੀ ਦਾ ਸਵਾਗਤ

ਪੰਡਿਤ ਸੰਦੀਪ ਭਾਰਦਵਾਜ ਦੇ ਗ੍ਰਹਿ ਵਿਖੇ ਹੋਇਆ ਪ੍ਰਭਾਤ ਫੇਰੀ ਦਾ ਸਵਾਗਤ

ਦੁੱਗਲਾਂ ਜਠੇਰੇ ਹਦੀਆਬਾਦ ਵਿਖੇ ਸਲਾਨਾ ਸਮਾਗਮ 7 ਅਪ੍ਰੈਲ ਨੂੰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵਲੋਂ 7 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਲਾਨਾ ਸਮਾਗਮ ਦੇ ਸਬੰਧ ਵਿਚ ਅੱਜ ਚੌਥੀ ਪ੍ਰਭਾਤ ਫੇਰੀ ਦੁੱਗਲਾਂ ਜਠੇਰੇ ਹਦੀਆਬਾਦ ਤੋਂ ਸ਼ੁਰੂ ਹੋ ਕੇ ਪੰਡਿਤ ਸੰਦੀਪ ਭਾਰਦਵਾਜ ਦੇ ਗ੍ਰਹਿ ਵਿਖੇ ਪਹੁੰਚੀ। ਇਸ ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੁਸ਼ਪਾ ਦੇਵੀ ਅਤੇ ਸੁਮਨ ਦੁੱਗਲ ਨੇ ਧਾਰਮਿਕ ਗੀਤਾਂ ਤੇ ਭੇਂਟਾਂ ਰਾਹੀਂ ਸੰਗਤ ਨੂੰ ਝੁਮਣ ਲਈ ਮਜਬੂਰ ਕਰ ਦਿੱਤਾ। ਪ੍ਰਭਾਤ ਫੇਰੀ ਦੀ ਸਮਾਪਤੀ ਸਮੇਂ ਪ੍ਰਸਾਦ ਵੀ ਵੰਡਿਆ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਸਮੂਹ ਦੁੱਗਲ ਤੇ ਭਾਰਦਵਾਜ ਪਰਿਵਾਰਾਂ ਨੂੰ ਸਲਾਨਾ ਧਾਰਮਿਕ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜਰੀ ਯਕੀਨੀ ਬਨਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਸਮਾਪਤੀ ਸ਼ੁੱਕਰਵਾਰ 5 ਅਪ੍ਰੈਲ ਨੂੰ ਹੋਵੇਗੀ। ਜਿਸ ਤੋਂ ਬਾਅਦ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 8.30 ਵਜੇ ਸ਼੍ਰੀ ਸ਼ੰਕਰਨਾਥ ਪਰਬਤ ਮੱਠ ਤੋਂ ਮੰਗਲ ਯਾਤਰਾ ਦੇ ਨਾਲ ਸ਼੍ਰੀ ਰਾਮਾਇਣ ਜੀ ਨੂੰ ਜਠੇਰੇ ਦੁੱਗਲਾਂ ਲਿਆਂਦਾ ਜਾਵੇਗਾ। ਉਪਰੰਤ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਬ੍ਰਹਮਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਹਦੀਆਬਾਦ ਵੱਲੋਂ ਝੰਡਾ ਲਹਿਰਾਉਣ ਉਪਰੰਤ ਸ਼੍ਰੀ ਰਾਮਚਰਿਤਮਾਨਸ ਅਖੰਡ ਪਾਠ ਆਰੰਭ ਹੋਣਗੇ। 7 ਮਾਰਚ ਦਿਨ ਐਤਵਾਰ ਨੂੰ ਸਵੇਰੇ ਹਵਨ ਯੱਗ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਪ੍ਰਵਚਨ, ਪਿਤਰ ਪੂਜਨ, ਭਜਨ ਕੀਰਤਨ ਅਤੇ ਭੰਡਾਰੇ ਦਾ ਪ੍ਰੋਗਰਾਮ ਹੋਵੇਗਾ। ਇਸ ਮੌਕੇ ਸੁਨੀਲ ਦੁੱਗਲ, ਅਨੂਪ ਦੁੱਗਲ, ਅਚਾਰੀਆ ਅਨਿਲ ਭਾਰਦਵਾਜ, ਮੰਗਤ ਰਾਮ ਦੁੱਗਲ, ਰਣਬੀਰ ਦੁੱਗਲ, ਗੋਪਾਲ ਭਾਰਦਵਾਜ, ਆਦਿਤਯ ਸ਼ਰਮਾ, ਡਾ. ਸੁਖਦੇਵ, ਪ੍ਰਮੋਦ ਦੁੱਗਲ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜਰ ਸਨ

66 Views