ਸਰਕਾਰੀ ਸਕੂਲ ਜਗਤਪੁਰ ਜੱਟਾਂ ਨੂੰ ਮਿਲਿਆ ਯੈਲੋ ਸਕੂਲ ਸਨਮਾਨ

ਸਰਕਾਰੀ ਸਕੂਲ ਜਗਤਪੁਰ ਜੱਟਾਂ ਨੂੰ ਮਿਲਿਆ ਯੈਲੋ ਸਕੂਲ ਸਨਮਾਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਭਾਰਤ ਸਰਕਾਰ ਦੇ ਵਿਗਿਆਨ ਅਤੇ ਵਾਤਾਵਰਨ ਲਈ ਕੇਂਦਰ ਵੱਲੋਂ ਕਰਵਾਏ ਗਏ ਗਰੀਨ ਸਕੂਲ ਸਰਵੇਖਣ 2023-24 ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਨੂੰ ਯੈਲੋ ਸਕੂਲ ਸਨਮਾਨ ਪ੍ਰਾਪਤ ਹੋਇਆ। ਸਕੂਲ ਦੇ ਨਾਈਟਗੇਂਲਜ਼ ਈਕੋ ਕਲੱਬ ਦੇ ਕਨਵੀਨਰ ਕਮਲਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ ਨੇ ਦੱਸਿਆ ਕਿ ਵਿਗਿਆਨ ਅਤੇ ਵਾਤਾਵਰਨ ਲਈ ਕੇਂਦਰ ਵੱਲੋਂ ਸਕੂਲਾਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਮੁਹਿੰਮ ਤਹਿਤ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਸਰਵੇਖਣ ਕਰਵਾਇਆ ਗਿਆ ਸੀ ਜਿਸ ਤਹਿਤ ਸਾਡੇ ਸਕੂਲ ਨੂੰ ਯੈਲੋ ਸਕੂਲ ਸਨਮਾਨ -ਪੱਤਰ ਪ੍ਰਾਪਤ ਹੋਇਆ ਹੈ। ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਰੀਨਾ ਨੇ ਕਿਹਾ ਕਿ ਇਹ ਸਾਡੇ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਨੇ ਈਕੋ ਕਲੱਬ ਦੇ ਕਨਵੀਨਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਫ਼ਲ ਹੈ। ਇਸ ਪ੍ਰਾਪਤੀ ਲਈ ਮੈਡਮ ਕਮਲੇਸ਼ ਕੁਮਾਰੀ, ਊਸ਼ਾ ਰਾਣੀ, ਜਸਵਿੰਦਰ ਸਿੰਘ, ਅਮਰਜੀਤ ਕੌਰ, ਅਰਜਨਜੀਤ ਸਿੰਘ, ਪੂਜਾ ਰਾਣੀ, ਅਮਨਪ੍ਰੀਤ ਕੌਰ, ਸੰਦੀਪ ਕੌਰ,ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਕਿਰਨ ਬਾਲਾ, ਗੌਰਵ ਸ਼ਰਮਾ, ਦੇਵ ਰਾਜ, ਡਾ਼ ਕੁਲਦੀਪ ਚੌਹਾਨ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ

77 Views