ਡੈਗੂ ਦੀ ਬਿਮਾਰੀ ਨੂੰ ਸੀਜ਼ਨ ਆਉਣ ਤੋਂ ਪਹਿਲਾਂ ਹੀ ਰੋਕਣ ਲਈ ਲੋਕਾ ਨੂੰ ਕੀਤਾ ਜਾਗਰੂਕ

ਡੈਗੂ ਦੀ ਬਿਮਾਰੀ ਨੂੰ ਸੀਜ਼ਨ ਆਉਣ ਤੋਂ ਪਹਿਲਾਂ ਹੀ ਰੋਕਣ ਲਈ ਲੋਕਾ ਨੂੰ ਕੀਤਾ ਜਾਗਰੂਕ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ ਰਾਜੀਵ ਪਰਾਸ਼ਰ ਦੇ ਹੁਕਮਾਂ ਅਤੇ ਡਾ ਨੰਦਿਕਾ ਖੁੱਲਰ ਐਪੀਡਿਮੋਲੋਜਿਸਟ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾ ਲਹਿੰਬਰ ਰਾਮ , ਪ੍ਰਾਇਮਰੀ ਹੈਲਥ ਸੈਂਟਰ ਪਾਂਛਟ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰ ਕੌਰ ਦੀਆ ਹਿਦਾਇਤਾਂ ਤੇ ਡੇਂਗੂ ਸੀਜ਼ਨ ਨੂੰ ਮੁੱਖ ਰੱਖਦਿਆਂ ਅਡਵਾਂਸ ਵਿੱਚ ਡੇਂਗੂ ਪ੍ਰਤੀ ਬੈਕਟਰ ਬੋਰਨ ਡਜ਼ੀਜ਼ ਅਵੇਅਨੈਸ ਪ੍ਰੋਗਰਾਮ ਤਹਿਤ ਹੈੱਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਅਤੇ ਗੁਰਮੇਜ਼ ਸਿੰਘ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਲ ਕੇ ਇਲਾਕਾ ਭਗਤਪੁਰਾ ਦੀਆਂ ਵੱਖ-ਵੱਖ ਥਾਂਵਾਂ ‘ਤੇ ਜਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਨੂੰ ਸੀਜ਼ਨ ਆਉਣ ਤੋਂ ਪਹਿਲਾਂ ਹੀ ਰੋਕਣ ਲਈ ਲੋਕਾਂ ਨੂੰ ਅਵੇਅਰ ਕੀਤਾ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਨਾਲ ਹਰ ਸਾਲ ਵੱਡੀ ਗਿਣਤੀ ਵਿੱਚ ਮਰੀਜ਼ ਪ੍ਰਭਾਵਿਤ ਹੁੰਦੇ ਹਨ ਅਤੇ ਬਹੁਤ ਮਰੀਜ਼ਾਂ ਦੀ ਕਈ ਵਾਰ ਮੌਤ ਵੀ ਹੋ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਲ ਕੇ ਡੇਂਗੂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਕਿ ਡੇਂਗੂ ਦਾ ਲਾਰਵਾ ਨਾ ਪੈਦਾ ਹੋ ਸਕੇ ਇਸ ਲਈ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਬਹੁਤ ਭਿਆਨਕ ਬਿਮਾਰੀ ਹੈ ਇੱਕ ਛੋਟੇ ਜਿਹੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ ਜਿਸ ਦੇ ਨਾਲ ਮਰੀਜ਼ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਕਈ ਵਾਰ ਮਰੀਜ਼ ਦੇ ਮੂੰਹ ਅਤੇ ਲੈਟਰੀਨ ਰਾਹੀਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਮਰੀਜ਼ ਦੀ ਸਰੀਰ ਵਿੱਚੋਂ ਖੂਨ ਦੀ ਕਮੀ ਹੋਣ ਕਰਕੇ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਾਨੂੰ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਣਾ ਹੈ ਤਾਂ ਆਪਣੇ ਘਰਾਂ ਦੇ ਆਸ-ਪਾਸ ਆਰਟੀਫੀਸ਼ਲ ਟੇਨਰ ਵਿੱਚੋਂ ਬਾਰਸ਼ ਦਾ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਦੇ ਵਿੱਚ ਪਾਣੀ ਨੂੰ ਹਰ ਰੋਜ਼ ਸਾਫ ਕੀਤਾ ਜਾਵੇ, ਪੁਰਾਣੇ ਟਾਇਰ ਅਤੇ ਪੁਰਾਣੀਆਂ ਟੈਂਕੀਆਂ ਨੂੰ ਆਪਣੀਆਂ ਛੱਤਾਂ ਉੱਪਰ ਬਿਨਾ ਢੱਕਿਆ ਤੋਂ ਨਾ ਰੱਖਿਆ ਜਾਵੇ ਇਸ ਮੋਕੇ ਅਮਰੀਕ ਸਿੰਘ , ਗੁਰਿੰਦਰ ਸਿੰਘ ਐਮ ਪੀ ਐਚ ਡਬਲਯੂ ਆਦਿ ਮੌਜੂਦ ਸਨ

98 Views