ਅਧਾਰ ਕਾਰਡ ਬਣਾਉਣ ਸਬੰਧੀ ਕੈਂਪ 3 ਅਪ੍ਰੈਲ ਨੂੰ
ਅਧਾਰ ਕਾਰਡ ਬਣਾਉਣ ਸਬੰਧੀ ਕੈਂਪ 3 ਅਪ੍ਰੈਲ ਨੂੰ
ਫਗਵਾੜਾ ( ਹਰਦਿਆਲ ਸਿੰਘ ਸੰਧੂ ) ਅਧਾਰ ਕਾਰਡ ਬਣਾਉਣ ਸਬੰਧੀ ਇੱਕ ਵਿਸੇਸ ਕੈਂਪ ਕਿਸਾਨ ਇੰਡਸਟਰੀ ਭਗਤਪੁਰਾ ਗਲੀ ਨੰਬਰ 1ਫਗਵਾੜਾ ਵਿਖੇ ਮਿਤੀ 03 ਅਪ੍ਰੈਲ ਸਵੇਰੇ 10.00 ਵਜੇ ਲਗਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਦੌਰਾਨ ਜਿਨ੍ਹਾਂ ਲੋਕਾਂ ਦੇ ਅਧਾਰ ਕਾਰਡ ਬਣੇ ਹੋਏ ਹਨ ਚ ਸੋਧ ਕਰਵਾਉਣੀ ਹੋਵੇ ਜਿਵੇਂ ਉਨ੍ਹਾਂ ਅਪਣਾ ਪਤਾ, ਜਨਮ ਮਿਤੀ, ਫੋਟੋ, ਬਦਲਣੀ ਹੋਵੇ ਜਾ ਫਿਰ ਅਧਾਰ ਕਾਰਡ ਅਪਡੇਟ ਕਰਵਾਉਣਾ ਹੋਵੇ ਉਹ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ
51 Views

