ਭਾਜਪਾ ਤੇ ਦਿੱਲੀ ਦੇ ਤਖ਼ਤ ਵਿਚਕਾਰ ਮਜ਼ਬੂਤ ਦੀਵਾਰ ਬਣੇ ਕੇਜਰੀਵਾਲ : ਜੋਗਿੰਦਰ ਮਾਨ

ਭਾਜਪਾ ਤੇ ਦਿੱਲੀ ਦੇ ਤਖ਼ਤ ਵਿਚਕਾਰ ਮਜ਼ਬੂਤ ਦੀਵਾਰ ਬਣੇ ਕੇਜਰੀਵਾਲ : ਜੋਗਿੰਦਰ ਮਾਨ

‘ਆਪ’ ਵਲੰਟੀਅਰਾਂ ਦੇ ਜੱਥੇ ਨੂੰ ਕੀਤਾ ਦਿੱਲੀ ਰਵਾਨਾ ਹੋਇਆ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਸਿਆਸੀ ਦੁਰਭਾਵਨਾ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਆਪ ਪਾਰਟੀ ਦੇ ਵਿਧਾਨ ਸਭਾ ਹਲਕਾ ਫਗਵਾੜਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਮੋਦੀ ਸਰਕਾਰ ਵਲੋਂ ਸੀ.ਬੀ.ਆਈ. ਅਤੇ ਈ.ਡੀ. ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਤੰਤਰ ਨੂੰ ਕੈਦ ਕੀਤਾ ਜਾ ਰਿਹਾ ਹੈ। ਉਹ ਸ਼ਨੀਵਾਰ ਦੇਰ ਸ਼ਾਮ ‘ਆਪ’ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਹੋਈ ਰੈਲੀ ਲਈ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਭ ਲੋਕ ਸਭਾ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ। ਭਾਜਪਾ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੋ ਵੀ ਵਿਰੋਧੀ ਧਿਰ ਦਾ ਆਗੂ ਭਾਜਪਾ ਦੀ ਗੁੰਡਾਗਰਦੀ ਅੱਗੇ ਝੁਕਣ ਤੋਂ ਇਨਕਾਰ ਕਰਦਾ ਹੈ, ਉਸਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਸਮੇਂ ਭਾਜਪਾ ਅਤੇ ਦਿੱਲੀ ਦੀ ਸੱਤਾ ਵਿਚਕਾਰ ਸਭ ਤੋਂ ਮਜ਼ਬੂਤ ਕੰਧ ਬਣ ਕੇ ਖੜ੍ਹੇ ਹਨ। ਮੋਦੀ ਸਰਕਾਰ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਇਹ ਕੰਧ ਨਹੀਂ ਟੁੱਟਣ ਦਿੱਤੀ ਜਾਵੇਗੀ। ਇਸ ਵਾਰ ਜਮਹੂਰੀਅਤ ਨੂੰ ਬਚਾਉਣ ਦੀ ਲੜਾਈ ਹੈ। ਦੇਸ਼ ਦੇ ਲੋਕਾਂ ਵਿੱਚ ਮੋਦੀ ਸਰਕਾਰ ਨੂੰ ਲੈ ਕੇ ਕਾਫੀ ਗੁੱਸਾ ਹੈ। ਐਤਵਾਰ ਬਾਅਦ ਦੁਪਹਿਰ ਜੋਗਿੰਦਰ ਮਾਨ ਨੇ ਫਿਰ ਕਿਹਾ ਕਿ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਲੋਕਾਂ ਦੇ ਗੁੱਸੇ ਨੇ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਜਦੋਂ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਦੇਸ਼ ਮੋਦੀ ਸਰਕਾਰ ਦੀ 10 ਸਾਲਾਂ ਦੀ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦੀ ਮਿਲੇਗੀ। ਦਿੱਲੀ ਜਾਣ ਵਾਲੇ ਕਾਫਿਲੇ ਵਿੱਚ ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਨਰੇਸ਼ ਸ਼ਰਮਾ, ਸਮਰਜੀਤ ਗੁਪਤਾ, ਬਲਬੀਰ ਠਾਕੁਰ, ਰਾਜਾ ਕੌਲਸਰ, ਫੌਜੀ ਸ਼ੇਰਗਿੱਲ, ਆਸ਼ੂ ਜੱਸੀ, ਮਹਿਲਾ ਵਿੰਗ ਕੋਆਰਡੀਨੇਟਰ ਰਘਬੀਰ ਕੌਰ, ਯੂਥ ਕੋਆਰਡੀਨੇਟਰ ਆਸ਼ੂ ਮੱਟੂ ਅਤੇ ਹੋਰ ਵਰਕਰ ਸ਼ਾਮਲ ਸਨ

52 Views