ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਰੇਲਵੇ ਕਵਾਟਰਾ ਦੇ ਮਲਵੇ ਨੂੰ ਚੁਕਾਉਣ ਅਤੇ ਜਗ੍ਹਾ ਦੀ ਜੰਗੀ ਪੱਧਰ ਤੇ ਸਾਫ਼ ਸਫਾਈ ਕਰਵਾਉਣ ਲਈ ਦਿੱਤਾ ਜਾਵੇਗਾ ਇੱਕ ਮੰਗ ਪੱਤਰ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਰੇਲਵੇ ਕਵਾਟਰਾ ਦੇ ਮਲਵੇ ਨੂੰ ਚੁਕਾਉਣ ਅਤੇ ਜਗ੍ਹਾ ਦੀ ਜੰਗੀ ਪੱਧਰ ਤੇ ਸਾਫ਼ ਸਫਾਈ ਕਰਵਾਉਣ ਲਈ ਦਿੱਤਾ ਜਾਵੇਗਾ ਇੱਕ ਮੰਗ ਪੱਤਰ

ਭਗਤਪੁਰਾ ਗਲੀ ਨੰਬਰ 1 ਦੇ ਵਸਨੀਕਾ ਰੇਲਵੇ ਕਵਾਟਰਾ ਕੋਲ ਨਿੱਤ ਹੋ ਰਹੀਆ ਲੁੱਟ ਖੋਹ ਦੀਆ ਹੋ ਰਹੀਆ ਘਟਨਾਵਾ ਨੂੰ ਰੋਕਣ ਲਈ ਸੰਬੰਧੀ ਕੀਤੀ ਮੀਟਿੰਗ

ਫਗਵਾੜਾ (ਹਰਦਿਆਲ ਸਿੰਘ ਸੰਧੂ ) ਸਮੂਹ ਇਲਾਕਾ ਨਿਵਾਸੀ ਮੁੱਹਲਾ ਭਗਤਪੁਰਾ ਗਲੀ ਨੰਬਰ 1 ਪ੍ਰਵੀਨ ਕਨੋਜੀਆ , ਨਰਿੰਦਰਪਾਲ ਸਿੰਘ ਮਾਹੀ , ਐਡਵੋਕੇਟ ਜਤਿੰਦਰ ਠਾਕੁਰ ,ਸਿੰਕਦਰ ਕਨੋਜੀਆ , ਗੁਰਪਾਲਕ੍ਰਿਸਨ ਸਿੰਘ , ਅਮਰੀਕ ਸਿੰਘ , ਡਾ ਰਮਨ , ਪ੍ਰਿਤਪਾਲ ਕੌਰ ਤੂਲੀ, ਪਰਮਜੀਤ ਸਿੰਘ ਪੰਮਾ , ਮੰਗਲ ਰਾਮ , ਗੁਰਮੇਲ ਸਿੰਘ , ਰਾਮ ਤਿਲਕ , ਪ੍ਰਵੀਨ , ਮਨਦੀਪ ਸਿੰਘ ਸੰਧੂ , ਬਬਲੂ , ਸੁਰਜੀਤ ਕੋਰ , ਗੁਲਸ਼ਨ ਕਨੋਜੀਆ , ਰੱਜਤ ਕਨੋਜੀਆ , ਸਾਹਿਲ ਪਬਿਆਲ , ਰਾਣੋ , ਰਾਮਾ , ਮਨੋਜ ਸਾਹੂ , ਅਸ਼ੋਕ ਕੁਮਾਰ ਠਾਕੁਰ , ਗੁਰਦੀਪ ਸਿੰਘ ਤੂਲੀ , ਜਸਵਿੰਦਰ ਕੌਰ , ਪੂਨਮ , ਰਾਕੇਸ਼ ਕੁਮਾਰ , ਜਿੰਦਰ , ਚੰਦਾ , ਰਾਕੇਸ਼ , ਧਰਮਪਾਲ , ਮਿੰਕੀ ਆਦਿ ਵਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਗਵਾੜਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਨਜ਼ਦੀਕ ਭਗਤਪੁਰਾ ਨੂੰ ਜਾਦੇ ਰੇਲਵੇ ਕਵਾਟਰ ਜੋ ਪੂਰੀ ਤਰ੍ਹਾਂ ਢਾਹ ਢੇਰੀ ਕੀਤੇ ਗਏ ਹਨ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਆਏ ਦਿਨ ਇੱਥੋ ਲੰਘਣ ਵਾਲੇ ਲੋਕਾ ਦੀ ਦੀ ਹੋ ਰਹੀ ਲੁੱਟ ਖਸੁੱਟ ਸੰਬੰਧੀ ਵਿਚਾਰਾਂ ਕਰ ਸਮੂਹ ਇਲਾਕਾ ਨਿਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਮਿਤੀ 1 ਅਪ੍ਰੈਲ ਸਵੇਰੇ 9.30 ਵਜੇ ਕੇਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਮਿਲਿਆ ਜਾਵੇਗਾ ਅਤੇ ਪਲੇਟਫਾਰਮ ਨੰਬਰ 2 ਨਜ਼ਦੀਕ ਭਗਤਪੁਰਾ ਨੂੰ ਜਾਦੇ ਰੇਲਵੇ ਕਵਾਟਰ ਜੋ ਪੂਰੀ ਤਰ੍ਹਾਂ ਢਾਹ ਢੇਰੀ ਕੀਤੇ ਗਏ ਹਨ ਦੇ ਮਲਵੇ ਨੂੰ ਚੁਕਾਉਣ ਅਤੇ ਉਸ ਜਗ੍ਹਾ ਦੀ ਜੰਗੀ ਪੱਧਰ ਤੇ ਸਾਫ਼ ਸਫਾਈ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਇਸ ਗੰਭੀਰ ਸਮਸਿਆ ਦੇ ਹੱਲ ਦਾ ਮਾਮਲਾ ਡੀ ਆਰ ਐਮ ਨੋਰਦਨ ਰੇਲਵੇ ਫਿਰੋਜ਼ਪੁਰ ਡਿਵੀਜ਼ਨ, ਫਗਵਾੜਾ ਸਟੇਸ਼ਨ ਸੁਪਰਡੈਂਟ, ਆਈ ਡਬਲਯੂ ਵਿਭਾਗ ਦੇ ਧਿਆਨ ਹਿੱਤ ਵੀ ਲਿਆਉਣਗੇ

64 Views