ਬਾਬਾ ਬਾਲਕ ਨਾਥ ਧਾਮ ਦੇ ਮੇਲੇ ‘ਚ ਲਾਇਨ ਗੁਰਦੀਪ ਸਿੰਘ ਕੰਗ ਅਤੇ ਪਰਿਵਾਰ ਨੇ ਸੰਗਤਾਂ ਲਈ ਨਿਭਾਈ ਜੂਸ ਦੀ ਸੇਵਾ

ਬਾਬਾ ਬਾਲਕ ਨਾਥ ਧਾਮ ਦੇ ਮੇਲੇ ‘ਚ ਲਾਇਨ ਗੁਰਦੀਪ ਸਿੰਘ ਕੰਗ ਅਤੇ ਪਰਿਵਾਰ ਨੇ ਸੰਗਤਾਂ ਲਈ ਨਿਭਾਈ ਜੂਸ ਦੀ ਸੇਵਾ

ਕੰਗ ਪਰਿਵਾਰ ਵਲੋਂ ਹਰੇਕ ਸਾਲ ਮੇਲੇ ‘ਚ ਲਗਾਇਆ ਜਾਂਦਾ ਹੈ ਲੰਗਰ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਸਿੱਧ ਬਾਬਾ ਬਾਲਕ ਨਾਥ ਧਾਮ (ਹਿ.ਪ੍ਰ.) ਵਿਖੇ ਜਾਰੀ ਚੇਤ ਮਹੀਨੇ ਦੇ ਸਲਾਨਾ ਮੇਲੇ ਦੌਰਾਨ ਬਾਬਾ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਸ਼੍ਰੀ ਕ੍ਰਿਸ਼ਨ ਧਾਮ ਮੰਦਿਰ ਖੇੜਾ ਰੋਡ ਫਗਵਾੜਾ ਤੋਂ ਬੀਤੀ 23 ਮਾਰਚ ਨੂੰ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ ਰਵਾਨਾ ਹੋਈ 70ਵੀਂ ਯਾਤਰਾ ਅੱਜ ਫਗਵਾੜਾ ਵਾਪਸ ਪਰਤ ਆਈ ਹੈ। ਯਾਤਰਾ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਾਹਤਲਾਈ ਤੋਂ ਬਾਬਾ ਜੀ ਦੀ ਗੁਫ਼ਾ ਤੱਕ ਦੇ ਰਸਤੇ ਵਿੱਚ ਸੰਗਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜੂਸ ਦੀ ਸੇਵਾ ਵਰਤਾਈ ਗਈ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਮੇਲੇ ਦੇ ਦਿਨਾਂ ਵਿੱਚ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਦਿਨ ਵੇਲੇ ਗਰਮੀ ਵੀ ਵੱਧ ਜਾਂਦੀ ਹੈ, ਇਸ ਲਈ ਉਹ ਹਰ ਸਾਲ ਸ਼ਰਧਾਲੂਆਂ ਦੀ ਸਹੂਲਤ ਲਈ ਪੀਣ ਵਾਲੇ ਠੰਡੇ ਪਦਾਰਥ ਅਤੇ ਖਾਣ-ਪੀਣ ਦੀਆਂ ਵਸਤੂਆਂ ਦਾ ਲੰਗਰ ਲਗਾਉਂਦੇ ਹਨ। ਯਾਤਰਾ ਦੌਰਾਨ ਰੋਜਾਨਾ ਰਾਤ ਨੂੰ ਬਾਬਾ ਜੀ ਦੀ ਚੌਂਕੀ ਲਗਾਈ ਗਈ। ਜਿਸ ਵਿੱਚ ਸੰਗਤਾਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਭੰਡਾਰੇ ਦੀ ਸੇਵਾ ਵੀ ਨਿਰਵਿਘਨ ਜਾਰੀ ਰਹੀ। ਇਸ ਦੌਰਾਨ ਮੰਦਿਰ ਦੇ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਨੇ ਯਾਤਰਾ ਦੀ ਸਫਲਤਾ ਲਈ ਗੁਰਦੀਪ ਸਿੰਘ ਕੰਗ ਅਤੇ ਪਰਿਵਾਰ ਸਮੇਤ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਯਾਤਰਾ ਵਿਚ ਕਮਲਜੀਤ ਕੌਰ ਕੰਗ, ਗੁਰਿੰਦਰ ਸਿੰਘ ਕੰਗ, ਅਵਤਾਰ ਕੌਰ ਕੰਗ, ਪ੍ਰਣਬ ਕੰਗ, ਮੋਨਿਕਾ ਕੰਗ, ਕ੍ਰਿਸ਼ੀਕਾ, ਜੀਆ, ਸ਼ਸ਼ੀ ਭਾਰਦਵਾਜ, ਸ਼ਿਵਾਨੀ ਭਾਰਦਵਾਜ, ਵਿਸ਼ਾਲ ਭਾਰਦਵਾਜ, ਰਮਨਦੀਪ, ਰਾਕੇਸ਼ ਕੁਮਾਰ, ਲਾਡੀ, ਲਾਲ ਸਿੰਘ, ਮੋਤੀ ਲਾਲ, ਰਾਜਕੁਮਾਰ, ਨਰੇਸ਼ ਕੁਮਾਰ ਤੋਂ ਇਲਾਵਾ ਹਰਕਮਲ, ਵਿੱਕੀ, ਨੀਰਜ ਕੁਮਾਰ, ਸੋਨੂੰ ਅਤੇ ਹੋਰ ਪਤਵੰਤੇ ਸ਼ਾਮਲ ਸਨ

61 Views