ਕੰਗ ਸਾਹਬੂ ਚ ਮੁਫ਼ਤ ਮੈਡੀਕਲ ਕੈਂਪ ਲਗਾਇਆ

ਕੰਗ ਸਾਹਬੂ ਚ ਮੁਫ਼ਤ ਮੈਡੀਕਲ ਕੈਂਪ ਲਗਾਇਆ

ਢਾਈ ਸੌਂ ਤੋਂ ਵੱਧ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ

ਕਾਲਾ ਸੰਘਿਆਂ 26 ਮਾਰਚ (ਮਨਜੀਤ ਮਾਨ) ਪਿੰਡ ਕੰਗ ਸਾਹਬੂ ਜ਼ਿਲ੍ਹਾ ਜਲੰਧਰ ਵਿਖੇ ਐਨ ਆਰ ਆਈਜ਼ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਤੇ ਚੈੱਕ ਅੱਪ ਕੈਂਪ ਅਤੇ ਜਾਂਚ ਕੈਂਪ ਪਿੰਡ ਇਲਾਕਾ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਸੰਸਥਾ ਦੇ ਮੁਖ ਪ੍ਰਬੰਧਕ ਸ਼੍ਰੀ ਬਲਜੀਤ ਸਿੰਘ ਕੰਗ ਯੂ ਕੇ ਅਤੇ ਮਾਸਟਰ ਰਵਿੰਦਰ ਸਿੰਘ ਕੰਗ ਨੇ ਸਾਂਝੇ ਤੌਰ ਤੇ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਹਰਲੀਨ ਕੌਰ ਐਮ ਡੀ, ਡਾਕਟਰ ਜੋਤੀ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤਜਿੰਦਰ ਸਿੰਘ ਜਨਰਲ ਬੀਮਾਰੀਆਂ ਡਾਕਟਰ ਹਰਪ੍ਰੀਤ ਸਿੰਘ ਹੱਡੀਆਂ ਦੇ ਮਾਹਰ ਡਾਕਟਰਾਂ ਨੇ 250 ਸੌਂ ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਇਸ ਮੌਕੇ ਔਰਤਾਂ ਦੇ ਵਿਸ਼ੇਸ਼ ਮੈਮੋਗ੍ਰਾਫੀ ਦੇ ਟੈਸਟ ਕੀਤੇ ਗਏ ਅਤੇ ਮਰਦਾਂ ਦੀਆਂ ਗਦੂਦਾ ਦਾ ਪੀ ਐਸ ਏ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਦਿੱਲ,ਜਿੰਗਰ, ਸ਼ੂਗਰ ਦੇ ਟੈਸਟ ਵੀ ਕੀਤੇ ਗਏ ਲੋੜਵੰਦਾਂ ਦੇ ਈ ਸੀ ਟੈਸਟ ਕੀਤੇ ਗਏ ਇਸ ਮੌਕੇ ਕੈਂਸਰ ਦੇ ਬਚਾਅ ਵਾਸਤੇ ਜਾਗਰੂਕਤਾ ਵੈਨ/ ਬੱਸ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕੈਂਸਰ ਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ ਪਿੰਡ ਵਾਸੀਆਂ ਤੇ ਇਲਾਕੇ ਦੇ ਲਗਭਗ 23 ਪਿੰਡਾਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਮੌਕੇ ਸ੍ਰੀ ਬਲਜੀਤ ਸਿੰਘ ਯੂਕੇ, ਤੇਜਿੰਦਰ ਸਿੰਘ ਐਨ ਆਰ ਆਈਜ਼, ਪ੍ਰਗਟ ਸਿੰਘ ਐਨ ਆਰ ਆਈਜ਼ ਸ੍ਰੀ ਰਕੇਸ਼ ਕੁਮਾਰ,ਦੇਵ ਰਾਜ ਸਰਪੰਚ,ਸ੍ਰੀ ਇਸਵੀਰ ਸਿੰਘ ਪ੍ਰਧਾਨ, ਰੇਸ਼ਮ ਸਿੰਘ ਸਾਬਕਾ ਸਰਪੰਚ, ਡਾਕਟਰ ਨਰਿੰਦਰਪਾਲ ਸਿੰਘ ਐਮ ਡੀ, ਰਣਬੀਰ ਸਿੰਘ ਰਾਣਾ, ਪਿਆਰੇ ਲਾਲ, ਗੁਰਦੀਪ ਸਿੰਘ ਵਿਰਦੀ, ਬਲਰਾਜ ਸਿੰਘ ਜੱਸਲ , ਕੁਲਦੀਪ ਸਿੰਘ, ਗੁਰਦੀਪ ਸਿੰਘ ਕੰਗ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ।

102 Views