ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ
ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕਾਂ ਵਿੱਚ ਟੀ ਬੀ ਦੀ ਬਿਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਟੀ ਬੀ ਦਿਵਸ ਮਨਾਇਆ | ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਨੇ ਦੱਸਿਆਂ ਕਿ ਟੀ ਬੀ ਜਿਸ ਨੂੰ ਤਪਦਿਕ ਦੀ ਬਿਮਾਰੀ ਦੇ ਨਾਲ ਵੀ ਜਾਣਿਆ ਜਾਦਾ ਹੈ ਲਾ ਇਲਾਜ ਬੀਮਾਰੀ ਨਹੀ ਹੈ ਬਲਕਿ ਇਸਦਾ ਇਲਾਜ ਸੰਭਵ ਹੈ।ਟੀ ਬੀ ਦੋ ਤਰਾਂ ਦੀ ਹੁੰਦੀ ਹੈ ਫੇਫੜਿਆਂ ਦੀ ਟੀ ਬੀ ਅਤੇ ਜਾ ਸਰੀਰ ਦੇ ਕਿਸੇ ਵੀ ਦੂਜੇ ਹਿੱਸਿਆਂ ਦੀ ਟੀ ਬੀ। ਪਰ ਜ਼ਿਆਦਾਤਰ ਲੋਕਾਂ ਵਿੱਚ ਫੇਫੜਿਆਂ ਦੀ ਟੀ ਬੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਟੀ ਬੀ ਸਬੰਧੀ ਕੌਈ ਲੱਛਣ ਆਉਂਦੇ ਹਨ, ਜਿਵੇਂ ਦੋ ਹਫ਼ਤੇ ਤੋਂ ਜਿਆਦਾ ਖਾਂਸੀ, ਭਾਰ ਘਟਨਾ, ਭੁੱਖ ਨਾ ਲੱਗਣਾ, ਸ਼ਾਮ ਵੇਲੇ ਬੁਖਾਰ ਹੋਣਾ, ਲੰਬਾ ਸਾਹ ਲੈਣ ਤੇ ਛਾਤੀ ਵਿਚ ਦਰਦ, ਬਲਗਮ ਵਿਚ ਖੂਨ ਆਉਣਾ, ਗਰਦਨ ਵਿੱਚ ਗਿਲਟੀਆਂ ਦਾ ਹੋਣਾ, ਲੰਬੇ ਸਮੇਂ ਤੋਂ ਪੇਟ ਜਾਂ ਰੀੜ ਦੀ ਹੱਡੀ ਵਿੱਚ ਦਰਦ, ਰਾਤ ਨੂੰ ਤਰੇਲੀਆਂ ਆਉਣਾ ਆਦਿ ਆਉਣ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਚੈੱਕ ਅੱਪ ਕਰਵਾਓ। ਉਹਨਾਂ ਟੀ ਬੀ ਦੇ ਸ਼ੱਕੀ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੇ ਮਾਸਕ ਪਹਿਣਨਾ ਯਕੀਨੀ ਬਣਾਉਣ, ਖਾਂਸੀ ਜਾਂ ਛਿੱਕ ਸਮੇਂ ਆਪਣਾ ਮੂੰਹ ਢੱਕ ਲੈਣ, ਵਾਰ ਵਾਰ ਹੱਥ ਧੋਣ, ਖੁੱਲ੍ਹੀਆਂ ਥਾਵਾਂ ਤੇ ਨਾ ਥੁੱਕਣ, ਉਹਨਾਂ ਕਿਹਾ ਕਿ ਟੀ ਬੀ ਦੀ ਬਿਮਾਰੀ ਹੋਣ ਤੇ ਮਾਹਿਰ ਡਾਕਟਰਾਂ ਅਨੁਸਾਰ ਦਵਾਈ ਦਾ ਪੂਰਾ ਕੋਰਸ ਕਰਨ।
ਤਪਦਿਕ (ਟੀ ਬੀ) ਤੋਂ ਬਚਾਅ ਬਾਰੇ ਜਾਣਕਾਰੀ ਦਿੰਦੀਆਂ ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਲੱਛਣ ਪਾਏ ਜਾਣਦੇ ਹਨ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਤੋ ਟੀ ਬੀ ਦੀ ਜਾਂਚ ਕਰਵਾਏ ਤਾਂ ਜੋ ਪੀੜਤ ਵਿਅਕਤੀ ਦਾ ਸਹੀ ਸਮੇਂ ਤੇ ਇਲਾਜ ਕੀਤਾ ਜਾ ਸਕੇ।ਸਰਕਾਰੀ ਸਿਹਤ ਕੇਂਦਰਾਂ ਵਿੱਚ ਟੀ ਬੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ,ਅਤੇ ਇਲਾਜ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਨਵ ਜੰਮੇ ਬੱਚਿਆਂ ਨੂੰ ਜਨਮ ਸਮੇਂ ਹੀ ਬੀ ਸੀ ਜੀ ਦਾ ਟੀਕਾ ਲਗਾਇਆ ਜਾਂਦਾ ਹੈ ਜੋ ਕਿ ਬੱਚੇ ਨੂੰ ਸਾਰੀ ਉਮਰ ਟੀ ਬੀ ਰੋਗ ਤੋਂ ਬਚਾਉਂਦਾ ਹੈ। ਟੀ ਬੀ ਦੀ ਪੁਸ਼ਟੀ ਹੋਣ ਤੇ ਦਵਾਈ ਦਾ ਕੋਰਸ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ

