ਬਲੱਡ ਬੈਂਕ ਵਿਖੇ ਖੂਨ ਦਾਨ ਕੈਂਪ ਲਗਾ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

ਬਲੱਡ ਬੈਂਕ ਵਿਖੇ ਖੂਨ ਦਾਨ ਕੈਂਪ ਲਗਾ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

ਵਿਧਾਇਕ ਧਾਲੀਵਾਲ ਨੇ ਕੀਤੀ ਉਪਰਾਲੇ ਦੀ ਸ਼ਲਾਘ

ਨੌਜਵਾਨਾਂ ਨੇ 85 ਯੁਨਿਟ ਖੂਨ ਕੀਤਾ ਦਾਨ

ਫਗਵਾੜਾ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਉਦਯੋਗਪਤੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚੱਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਨੌਜਵਾਨ ਲੜਕੇ ਲੜਕੀਆਂ ਤੋਂ ਇਲਾਵਾ ਪਤੀ-ਪਤਨੀ ਅਤੇ ਪਿਤਾ-ਪੁਤਰਾਂ ਨੇ ਇੱਕਠਿਆਂ ਖੂਨ ਦਾਨ ਕਰਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਲਗਾਏ ਕੈਂਪ ਦੌਰਾਨ ਕੁੱਲ 85 ਯੁਨਿਟ ਖੂਨ ਇਕੱਤਰ ਕੀਤਾ ਗਿਆ। ਖੂਨ ਦਾਨੀਆਂ ਨੂੰ ਅਸ਼ੀਰਵਾਦ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪੰਜਾਬੀ ਗਾਇਕ ਫਿਰੋਜ ਖਾਨ ਵਿਸ਼ੇਸ਼ ਤੌਰ ਤੇ ਹਾਜਰ ਆਏ। ਵਿਧਾਇਕ ਧਾਲੀਵਾਲ ਨੇ ਬਲੱਡ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ. ਭਗਤ ਸਿੰਘ ਵਰਗੇ ਜਿਹਨਾਂ ਸ਼ੂਰਮਿਆਂ ਨੇ ਆਪਣਾ ਖੂਨ ਦੇ ਕੇ ਇਸ ਦੇਸ਼ ਨੂੰ ਆਜਾਦ ਕਰਵਾਇਆ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਖੂਨ ਦਾਨ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ। ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੇ ਮਨੋਰਥ ਨਾਲ ਲੱਕੀ ਡਰਾਅ ਵੀ ਕੱਢੇ ਗਏ ਅਤੇ ਤਿੰਨ ਲੱਕੀ ਖੂਨਦਾਨੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਖੂਨ ਦਾਨ ਕੈਂਪ ਨੂੰ ਸਫਲ ਬਨਾਉਣ ਵਿਚ ਬਲੱਡ ਬੈਂਕ ਦੇ ਸਟਾਫ ਤੋਂ ਇਲਾਵਾ ਰੋਟਰੈਕਟ ਕੱਲਬ ਫਗਵਾੜਾ ਸਾਉਥ ਈਸਟ ਦੀ ਪ੍ਰਧਾਨ ਸੰਜੀਵਨੀ ਅਤੇ ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਹਰਦੀਪ ਭਾਟੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਜੁਗਲ ਭਨੋਟ, ਵਿਸ਼ਵਾ ਮਿੱਤਰ ਸ਼ਰਮਾ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਗੁਰਜੀਤ ਸਿੰਘ, ਗੁਲਸ਼ਨ ਕਪੂਰ, ਅੰਮ੍ਰਿਤਪਾਲ, ਹਰਭਜਨ ਸਿੰਘ ਲੱਕੀ, ਏ.ਪੀ. ਸਿੰਘ ਕੋਛੜ ਆਦਿ ਹਾਜਰ ਸਨ

49 Views