ਕਪੂਰਥਲਾ ਪੁਲਿਸ ਵਲੋ ਕਾਰ ਪਰ ਸਵਾਰ ਹੋ ਕੇ ਮੋਬਾਇਲ ਫੋਨ ਖੋਹ ਕਰਨ ਵਾਲਾ ਕਾਬੂ

ਕਪੂਰਥਲਾ ਪੁਲਿਸ ਵਲੋ ਕਾਰ ਪਰ ਸਵਾਰ ਹੋ ਕੇ ਮੋਬਾਇਲ ਫੋਨ ਖੋਹ ਕਰਨ ਵਾਲਾ ਕਾਬੂji

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਰਜਿੰਦਰ ਸਿੰਘ ਨੰਬਰ 1307/ਕਪੂਰਥਲਾ ਚੋਕੀ ਮਹੇੜੂ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਸ਼ਰਿਆ ਪਾਂਡੇ ਪੁਤਰੀ ਰੰਗ ਨਰੈਯਣ ਪਾਂਡੇ ਵਾਸੀ ਬੁਧਨਪੁਰਵਾ ਬਖਰ ਯੂ ਨੰਬਰ 16 ਬਖਰ ਬਿਹਾਰ ਕੇਅਰ ਆਫ ਗ੍ਰੀਨ ਫੀਲਡ ਅਪਾਰਟਮੈਟ ਹੈਪੀ ਹੋਮ ਲਾਅ ਗੇਟ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਪਾਸੋ ਇੱਕ ਕਾਲੇ ਰੰਗ ਦੀ ਗੱਡੀ ਜਿਸਦਾ ਨੰਬਰ DL-10- CB-0962 ਹੈ ਵਿੱਚ ਸਵਾਰ ਨੋਜਵਾਨ ਨੇ ਫੋਨ ਖੋਹ ਕੀਤਾ ਹੈ ਜਿਸਤੇ ਮੁਕੱਦਮਾ ਨੰਬਰ 41 ਮਿਤੀ 22.03.2024 ਅ/ਧ 379-ਬੀ IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਖੋਹ ਕੀਤਾ ਹੋਇਆ ਮੋਬਾਇਲ ਸਮੇਤ ਵਾਰਦਾਤ ਸਮੇ ਵਰਤੀ ਗਈ ਗੱਡੀ ਨੰਬਰ DL-10-CB-0962 ਨੂੰ ਬ੍ਰਾਮਦ ਕੀਤਾ ਗਿਆ ਜਿਸ ਤੇ ਉਕਤ ਮੁਕੱਦਮਾ ਦੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਰਡਨ ਜੇਲ ਕਪੂਰਥਲਾ ਬੰਦ ਕਰਵਾਇਆ ਗਿਆ

58 Views