ਕਪੂਰਥਲਾ ਪੁਲਿਸ ਵੱਲੋਂ 05 ਗ੍ਰਾਮ ਹੈਰੋਇਨ,02 ਪੇਟੀਆਂ ਸ਼ਰਾਬ ਸਮੇਤ 02 ਵਿਅਕਤੀ ਗ੍ਰਿਫਤਾਰ

ਕਪੂਰਥਲਾ ਪੁਲਿਸ ਵੱਲੋਂ 05 ਗ੍ਰਾਮ ਹੈਰੋਇਨ,02 ਪੇਟੀਆਂ ਸ਼ਰਾਬ ਸਮੇਤ 02 ਵਿਅਕਤੀ ਗ੍ਰਿਫਤਾਰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵਸਤਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ,ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਜਸਪ੍ਰੀਤ ਸਿੰਘ ਉਂਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਅਗਵਾਈ ਵਿੱਚ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਸਮੇਤ ਪੁਲਿਸ ਪਾਰਟੀ ਦੇ ਬਾਸਵਾਰੀ ਸਰਕਾਰੀ ਗੱਡੀ ਦੇ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਇੰਡਸਟਰੀਅਲ ਏਰੀਆ ਫਗਵਾੜਾ ਵੱਲ ਨੂੰ ਜਾ ਰਹੇ ਸੀ, ਜਦ ਪੁਲਿਸ ਪਾਰਟੀ ਨੇੜੇ ਗੈਸ ਏਜੰਸੀ ਇੰਡਸਟਰੀਅਲ ਏਰੀਆ ਪਾਸ ਪੁੱਜੇ ਤਾਂ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਖੱਬੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਰੰਗ ਕਾਲਾ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੂਸ ਵਿੱਚ ਸੁੱਟ ਕੇ ਤੇਜੀ ਨਾਲ ਪਿੱਛੇ ਨੂੰ ਖਿਸਕਣ ਲੱਗਾ, ਜਿਸ ਨੂੰ ਸ਼ੱਕ ਦੀ ਬਿਨ੍ਹਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਬਿੱਲਾ ਵਾਸੀ ਛੱਜ ਕਲੋਨੀ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦੱਸਿਆ, ਜਿਸ ਪਾਸੋਂ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ 05 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ। ਇਸੇ ਹੀ ਤਰ੍ਹਾਂ ਏ.ਐਸ.ਆਈ. ਜਸਬੀਰ ਸਿੰਘ ਇੰਚਾਰਜ ਚੌਂਕੀ ਇੰਡਸਟਰੀਆ ਏਰੀਆ ਫਗਵਾੜਾ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਹੇਅਰ ਪੇਲੇਸ ਫਗਵਾੜਾਂ ਮੌਜੂਦ ਸੀ, ਤਾਂ ਮੁਖਬਰ ਖਾਸ ਦੀ ਇਤਲਾਹ ਮਿਲੀ ਕਿ ਰੇਖਾ ਪਤਨੀ ਸੋਮ ਵਾਸੀ ਛੱਜ ਕਲੋਨੀ ਫਗਵਾੜਾਂ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਨਾਮ ਦੀ ਔਰਤ ਅਪਣੇ ਘਰ ਅੱਗੇ ਗਾਹਕਾਂ ਨੂੰ ਨਜਾਇਜ ਸਰਾਬ ਵੇਚਦੀ ਹੈ, ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਰੇਖਾ ਨੂੰ ਉਸ ਦੇ ਘਰ ਦੇ ਅੱਗੋਂ ਤੋਂ 02 ਪੇਟੀਆਂ ਸਰਾਬ ਮਾਰਕਾ ਕੈਸ਼ ਸਮੇਤ ਕਾਬੂ ਕੀਤਾ ਗਿਆ ਹੈ

99 Views