ਅਸਲਾ ਧਾਰਕ ਜਲਦੀ ਆਪਣਾ ਅਸਲ੍ਹਾ ਥਾਣੇ ਵਿਚ ਜਮਾਂ ਕਰਾਉਣ : ਥਾਣਾ ਮੁਖੀ ਰਾਵਲਪਿੰਡੀ

ਅਸਲਾ ਧਾਰਕ ਜਲਦੀ ਆਪਣਾ ਅਸਲ੍ਹਾ ਥਾਣੇ ਵਿਚ ਜਮਾਂ ਕਰਾਉਣ : ਥਾਣਾ ਮੁਖੀ ਰਾਵਲਪਿੰਡੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )-ਥਾਣਾ ਰਾਵਲਪਿੰਡੀ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਲਾਭ ਸਿੰਘ ਨੇ ਅਪਣੀ ਹਦੂਦ ਅੰਦਰ ਆਉਂਦੇ ਪਿੰਡਾਂ ਦੇ ਲਾਇੰਸੰਸੀ ਅਸਲਾ ਧਾਰਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜਿਨ੍ਹਾਂ ਵਿਆਕਤੀਆਂ ਕੋਲ ਹਥਿਆਰ ਹਨ ਉਹ ਅਪਣੇ ਹਥਿਆਰ ਥਾਣਾ ਰਾਵਲਪਿੰਡੀ ਵਿਖੇ ਜਲਦ ਜਮਾਂ ਕਰਵਾ ਦੇਣ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ ਅਤੇ ਚੋਣਾ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜਿਸ ਵਿਆਕਤੀ ਨੇ ਅਸਲਾ ਜਮ੍ਹਾਂ ਨਾ ਕਰਵਾਇਆ ਹੋਵੇਗਾ ਉਸ ਖ਼ਿਲਾਫ਼ ਵਾਪਰੀ ਘਟਨਾ ਤੇ ਅਸਲਾ ਨਾਂ ਜਮਾ ਕਰਾਉਣ ਸਬੰਧੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਸਲਾ ਧਾਰਕ ਨੇ ਇੰਨਾ ਹੁਕਮਾਂ ਦੀ ਪਾਲਣਾ ਨਾਂ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਸਲਾ ਜਮਾ ਕਰਾਉਣ ਸਬੰਧੀ ਉਨ੍ਹਾਂ ਦਾ ਸਹਿਯੋਗ ਦੇਣ ਕਿਉਂਕਿ ਚੋਣ ਕਮਿਸ਼ਨ ਵੱਲੋਂ ਚੋਣਾ ਸੰਬੰਧੀ ਜੋ ਹਿਦਾਇਤਾਂ ਜਾਰੀ ਕੀਤੀਆ ਗਈਆ ਹਨ ਉਨ੍ਹਾਂ ਦੀ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ

68 Views