ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵਿਖੇ 34ਵੀਂ ਅਲੂਮਨੀ ਮੀਟ ਦਾ ਆਯੋਜਨ

ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵਿਖੇ 34ਵੀਂ ਅਲੂਮਨੀ ਮੀਟ ਦਾ ਆਯੋਜਨ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਵਿਹੜੇ ਵਿੱਚ ਕਾਲਜ ਪ੍ਰਿੰਸੀਪਲ ਡਾ: ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ 34ਵੀਂ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਅਲੂਮਨੀ ਵਿੱਚ ਫੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ ਮਨਪ੍ਰੀਤ, ਵੀ.ਵਾਕ ਦੀ ਜੈਸਮੀਨ, ਬੀ.ਸੀ.ਏ. ਦੀ ਹਰਸ਼ਿਤਾ ਕੌੜਾ ਅਤੇ ਕਾਮਰਸ ਵਿਭਾਗ ਦੀ ਵਿਦਿਆਰਥਣ ਸ਼ਿਵਾਨੀ ਨੇ ਕਾਲਜ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਸਾਬਕਾ ਵਿਦਿਆਰਥੀਆਂ ਲਈ ਇੱਕ ਬੋਰਡ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਸਥਾਈ ਮਾਰਕਰ ਪੈੱਨ ਨਾਲ ਕਾਲਜ ਪ੍ਰਤੀ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ, ਉਨ੍ਹਾਂ ਵੱਲੋਂ ਫੀਡਬੈਕ ਫਾਰਮ ਵੀ ਭਰੇ ਗਏ। ਇਸ ਮੌਕੇ ਸੰਗੀਤ ਵਿਭਾਗ ਵੱਲੋਂ ਆਯੋਜਿਤ ਸਭਿਆਚਾਰਕ ਪ੍ਰੋਗਰਾਮ ( ਲੋਕ ਗੀਤ ਅਤੇ ਸਮੂਹ ਗੀਤ) ਨੇ ਸਾਰਿਆਂ ਦਾ ਮਨ ਮੋਹ ਲਿਆ ਇਸ ਸਮਾਰੋਹ ਵਿੱਚ ਲਗਭਗ 200 ਸਾਬਕਾ ਵਿਦਿਆਰਥੀ ਮੌਜੂਦ ਸਨ। ਜ਼ਿਆਦਾਤਰ ਸਾਬਕਾ ਵਿਦਿਆਰਥੀ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਹਨ। ਆਏ ਹੋਏ ਸਾਬਕਾ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਹਾਜ਼ਰ ਸਾਬਕਾ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪ੍ਰਿੰਸੀਪਲ ਡਾ: ਸਵਿੰਦਰ ਪਾਲ, ਵਾਈਸ ਪ੍ਰਿੰਸੀਪਲ ਡਾ: ਰੁਮਿੰਦਰ ਕੌਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਇਸ ਸਮਾਗਮ ਦੀ ਆਯੋਜਕ ਟੀਮ ਸ੍ਰੀ ਨਵਲ ਡੋਗਰਾ, ਡਾ: ਕੰਵਲਜੀਤ ਸਿੰਘ, ਸ੍ਰੀ ਹਰਵਿੰਦਰ ਚੌਹਾਨ ਅਤੇ ਡਾ: ਪ੍ਰਿਅੰਕਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ

64 Views